ਹਿਮਾਚਲ ਪਰਦੇਸ਼ ਭਾਰਤ ਦਾ ਇੱਕ ਰਾਜ ਹੈ। ਇਹ ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਖੰਡ ਅਤੇ ਚੀਨ ਨਾਲ ਲੱਗਦਾ ਹੈ।
ਹਿਮਾਚਲ (ਹਿਮਾਚਲ ਪ੍ਰਦੇਸ਼) ਉੱਤਰ ਭਾਰਤ ਦੀ ਇੱਕ ਰਿਆਸਤ ਹੈ। ਇਸ ਦਾ ਖੇਤਰ 21,495 ਵਰਗ ਕਿਲੋਮੀਟਰ ਹੈ। ਇਸ ਦੀ ਸਰਹੱਦਾਂ ਭਾਰਤ ਦੀ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਰਿਆਸਤਾਂ ਅਤੇ ਚੀਨ ਦੀ ਤਿੱਬਤ ਰਿਆਸਤ ਨਾਲ ਲਗਦੀਆਂ ਹਨ। ਹਿਮਾਚਲ ਦਾ ਸ਼ਾਬਦਿਕ ਅਰਥ ਹੈ ਬਰਫ਼ ਨਾਲ ਢਕੀਆਂ ਪਹਾੜੀਆਂ।
ਹਿਮਾਚਲ ਨੂੰ ਪੁਰਾਣੇ ਸਮੇਂ ਤੋਂ ਦੇਵ ਭੂਮੀ ਕਿਹਾ ਜਾਂਦਾ ਹੈ। ਅੰਗ੍ਰੇਜ਼-ਗੋਰਖਾ ਲੜਾਈ ਤੋਂ ਬਾਅਦ, ਅੰਗ੍ਰੇਜ਼ ਸੱਤਾ 'ਚ ਆ ਗਏ। ਇਹ 1857 ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। 1950 ਵਿੱਚ ਹਿਮਾਚਲ ਨੂੰ ਸੰਘ ਰਾਜ ਖੇਤਰ ਘੋਸ਼ਿਤ ਕਰ ਦਿਤਾ ਗਿਆ, ਫਿਰ ਬਾਅਦ 'ਚ 1971 'ਚ ਇਸ ਨੂੰ ਭਾਰਤ ਦੀ 18 ਵੀਂ ਰਿਆਸਤ ਘੋਸ਼ਿਤ ਕੀਤਾ ਗਿਆ।
ਹਿਮਾਚਲ ਦੇ ਮੁੱਖ ਧਰਮ ਹਿੰਦੂ, ਸਿੱਖ, ਬੌਧ ਅਤੇ ਇਸਲਾਮ ਹਨ।