ਸੋਝੀ

ਚੇਤਨਾ (Consciousness), ਜੀਵਾਂ ਵਿੱਚ ਕਿਸੇ ਬਾਹਰੀ ਵਸਤ ਦਾ ਜਾਂ ਆਪਣੇ ਅੰਦਰਲੇ ਕੁਝ ਦਾ ਅਹਿਸਾਸ ਜਾਂ ਬੋਧ ਹੋਣ ਦੇ ਗੁਣ ਜਾਂ ਅਵਸਥਾ ਨੂੰ ਕਹਿੰਦੇ ਹਨ। [1][2] ਯਾਨੀ, ਚੇਤਨਾ ਆਲੇ ਦੁਆਲੇ ਨੂੰ ਅਤੇ ਆਪਣੇ ਆਪ ਨੂੰ ਸਮਝਣ ਅਤੇ ਉਸ ਦਾ ਮੁਲੰਕਣ ਕਰਨ ਦੀ ਸ਼ਕਤੀ ਦਾ ਨਾਮ ਹੈ। ਚਕਿਤਸਾ ਵਿਗਿਆਨ ਦੇ ਅਨੁਸਾਰ ਚੇਤਨਾ ਉਹ ਅਨੁਭਵ ਹੈ ਜੋ ਦਿਮਾਗ ਨੂੰ ਮਿਲਣ ਵਾਲੇ ਆਵੇਗਾਂ (stimulus) ਤੋਂ ਪੈਦਾ ਹੁੰਦੀ ਹੈ।

ਚੇਤਨਾ ਦੀਆਂ ਕਿਸਮਾਂ

ਕਈ ਫ਼ਿਲਾਸਫ਼ਰ ਦਾ ਕਹਿਣਾ ਹੈ ਕਿ ਚੇਤਨਾ ਇੱਕ ਏਕਾਤਮਿਕ ਸੰਕਲਪ ਹੈ, ਜਿਸ ਨੂੰ ਪਰਿਭਾਸ਼ਾ ਵਿੱਚ ਬੰਨਣਾ ਮੁਸ਼ਕਲ ਹੋਣ ਦੇ ਬਾਵਜੂਦ ਜ਼ਿਆਦਾਤਰ ਲੋਕ ਸਹਿਜ ਬਿਰਤੀ ਨਾਲ ਸਮਝਦੇ ਹਨ।[3] ਦੂਜੇ ਲੋਕ ਦਾ ਕਹਿਣਾ ਹੈ ਕਿ ਇਸ ਸ਼ਬਦ ਦੇ ਅਰਥ ਬਾਰੇ ਅਸਹਿਮਤੀ ਦੇ ਪੱਧਰ ਤੋਂ ਪਤਾ ਲੱਗਦਾ ਹੈ ਕਿ ਹੈ ਕਿ ਇਹ ਜਾਂ ਤਾਂ ਵੱਖ-ਵੱਖ ਲੋਕਾਂ ਲਈ ਵੱਖ ਵੱਖ (ਮਿਸਾਲ ਲਈ, ਬਾਹਰਮੁਖੀ ਬਨਾਮ ਅੰਤਰਮੁਖੀ ਚੇਤਨਾ ਦੇ ਪਹਿਲੂ), ਜਾਂ ਫਿਰ ਇਹ ਇੱਕ ਛੱਤਰੀ ਪਦ ਹੈ ਜਿਸ ਵਿੱਚ ਅਨੇਕ ਅਨੇਕ ਅੱਡ ਅੱਡ ਅਰਥ ਆਉਂਦੇ ਹਨ ਅਤੇ ਜਿਨ੍ਹਾਂ ਵਿੱਚ ਕੋਈ ਸਰਲ ਤੱਤ ਸਾਂਝ ਨਹੀਂ ਰੱਖਦਾ।[4]

ਨੇਡ ਬਲਾਕ ਨੇ ਚੇਤਨਾ ਦੀਆਂ ਦੋ ਕਿਸਮਾਂ ਵਿਚਕਾਰ ਫ਼ਰਕ ਕਰਨ ਦਾ ਪ੍ਰਸਤਾਵ ਦਿੱਤਾ ਹੈ, ਜਿਨ੍ਹਾਂ ਨੂੰ ਉਸ ਨੇ ਦ੍ਰਿਸ਼ਟਮਾਨ ਚੇਤਨਾ ਅਤੇ ਪਹੁੰਚ ਚੇਤਨਾ ਕਿਹਾ ਹੈ।[5] ਉਸ ਅਨੁਸਾਰ ਦ੍ਰਿਸ਼ਟਮਾਨ ਚੇਤਨਾ ਤਾਂ ਅੱਲੜ੍ਹ ਅਨੁਭਵ ਹੈ: ਇਹ ਚੱਲਦੇ, ਰੰਗਦਾਰ ਰੂਪ, ਆਵਾਜ਼ਾਂ, ਅਹਿਸਾਸ, ਜਜ਼ਬਾਤ ਅਤੇ ਭਾਵਨਾਵਾਂ ਹਨ ਜਿਨ੍ਹਾਂ ਦਾ ਕੇਂਦਰ ਸਾਡੇ ਸ਼ਰੀਰ ਅਤੇ ਪ੍ਰਤੀਕਰਮ ਹਨ। ਇਹ ਅੱਲੜ੍ਹ ਅਨੁਭਵ, ਵਿਵਹਾਰ ਤੇ ਕਿਸੇ ਅਸਰ ਤੋਂ ਸੁਤੰਤਰ ਤੌਰ ਤੇ qualia ਕਹਿਲਾਉਂਦੇ ਹਨ। ਦੂਜੇ ਪਾਸੇ ਪਹੁੰਚ ਚੇਤਨਾ' ਉਹ ਵਰਤਾਰਾ ਹੈ ਜਦੋਂ ਸਾਡੇ ਮਨਾਂ ਵਿਚ ਮੌਜੂਦ ਚੇਤਨਾ ਦੱਸਣ, ਤਰਕ ਕਰਨ, ਅਤੇ ਵਿਵਹਾਰ ਦੇ ਕੰਟਰੋਲ ਲਈ ਉਪਲਬਧ ਹੁੰਦੀ ਹੈ। ਇਸ ਲਈ, ਜਦ ਅਸੀਂ ਉਸ ਸੂਚਨਾ ਦਾ ਪ੍ਰਤੱਖਣ ਕਰਦੇ ਹਾਂ ਕਿ ਅਸੀਂ ਕੀ ਪ੍ਰਤੱਖਣ ਕਰ ਰਹੇ ਹਾਂ ਤਾਂ ਇਹ ਪਹੁੰਚ ਚੇਤਨਾ ਹੈ; ਜਦ ਅਸੀਂ ਸਾਡੇ ਵਿਚਾਰਾਂ ਬਾਰੇ ਸੂਚਨਾ ਦਾ ਪੁਨਰ-ਪ੍ਰਤੱਖਣ ਕਰਦੇ ਹਾਂ ਤਾਂ ਇਹ ਪਹੁੰਚ ਚੇਤਨਾ ਹੈ; ਜਦ ਅਸੀਂ ਅਤੀਤ ਬਾਰੇ ਜਾਣਕਾਰੀ ਨੂੰ ਚੇਤੇ ਕਰਦੇ ਹਨ, ਬਗੈਰਾ ਬਗੈਰਾ। ਭਾਵੇਂ ਦਾਨੀਏਲ ਦੇਨੇਤ ਵਰਗੇ ਕੁਝ ਫ਼ਿਲਾਸਫ਼ਰਾਂ ਨੇ ਇਸ ਫ਼ਰਕ ਦੀ ਵੈਧਤਾ ਨੂੰ ਰੱਦ ਕੀਤਾ ਹੈ,[6] ਹੋਰਨਾਂ ਨੇ ਇਸ ਨੂੰ ਮੋਟੇ ਤੌਰ ਤੇ ਸਵੀਕਾਰ ਕਰ ਲਿਆ ਹੈ। ਡੇਵਿਡ ਚਾਮਰਜ ਦੀ ਦਲੀਲ ਹੈ ਕਿ ਪਹੁੰਚ-ਚੇਤਨਾ ਨੂੰ ਸਿਧਾਂਤਕ ਰੂਪ ਵਿਚ ਮਕਾਨਕੀ ਅਰਥਾਂ ਵਿੱਚ ਸਮਝਿਆ ਜਾ ਸਕਦਾ ਹੈ, ਪਰ ਦ੍ਰਿਸ਼ਟਮਾਨ ਚੇਤਨਾ ਨੂੰ ਸਮਝਣਾ ਕਿਤੇ ਵਧੇਰੇ ਚੁਣੌਤੀਪੂਰਨ ਹੈ: ਉਹ ਇਸ ਨੂੰ ਚੇਤਨਾ ਦੀ ਕਠਿਨ ਸਮੱਸਿਆ ਕਹਿੰਦਾ ਹੈ।[7]

ਕੁਝ ਫ਼ਿਲਾਸਫ਼ਰਨ ਦਾ ਵਿਸ਼ਵਾਸ ਹੈ ਕਿ ਬਲਾਕ ਦੁਆਰਾਂ ਚੇਤਨਾ ਦੀਆਂ ਦੋ ਕਿਸਮਾਂ ਦਾ ਫਰਕ ਕਰਨਾ ਦੀ ਕਹਾਣੀ ਦਾ ਅੰਤ ਨਹੀ ਹੈ। ਉਦਾਹਰਨ ਲਈ, ਵਿਲੀਅਮ ਲਾਈਕਨ ਆਪਣੀ ਕਿਤਾਬ ਚੇਤਨਾ ਅਤੇ ਅਨੁਭਵ ਵਿੱਚ ਗੱਲ ਕੀਤੀ ਹੈ ਕਿ ਘੱਟੋ-ਘੱਟ ਅੱਠ ਕਿਸਮ ਦੀ ਚੇਤਨਾ ਦੀ ਸਾਫ਼-ਵੱਖ ਕਿਸਮ ਦੀ ਪਛਾਣ ਕੀਤੀ ਜਾ ਸਕਦੀ ਹੈ (ਜੀਵ ਚੇਤਨਾ;ਕੰਟਰੋਲ ਚੇਤਨਾ; ਦੀ ਚੇਤਨਾ; ਸਥਿਤੀ/ਘਟਨਾ ਚੇਤਨਾ; ਰਿਪੋਰਟਯੋਗਤਾ; ਅੰਤਰਝਾਤੀ ਚੇਤਨਾ; ਅੰਤਰਮੁਖੀ ਚੇਤਨਾ; ਸਵੈ- ਚੇਤਨਾ)— ਅਤੇ ਇਸ ਸੂਚੀ ਵਿੱਚ ਕਈ ਹੋਰ ਅਸਪਸ਼ਟ ਕਿਸਮਾਂ ਸ਼ਾਮਿਲ ਨਹੀਂ ਹਨ।[8]

  • ਹਵਾਲੇ

ਹਵਾਲੇ

  1. "consciousness". Merriam-Webster. 
  2. Robert van Gulick (2004). "Consciousness". Stanford Encyclopedia of Philosophy. 
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Antony2001
  4. Max Velmans (2009). "How to define consciousness—and how not to define consciousness". Journal of Consciousness Studies. 16: 139–156. 
  5. . MIT Press. pp. 375–415. ISBN 978-0-262-52210-6. 
  6. Daniel Dennett (2004). Consciousness Explained. Penguin. p. 375. ISBN 0-7139-9037-6. 
  7. "Facing up to the problem of consciousness". Journal of Consciousness Studies. 2: 200–219. 
  8. William Lycan (1996). Consciousness and Experience. MIT Press. pp. 1–4. ISBN 978-0-262-12197-2. 
Other Languages
Afrikaans: Bewussyn
Alemannisch: Bewusstsein
አማርኛ: ንቃተ ህሊና
العربية: وعي
azərbaycanca: Şüur
žemaitėška: Svāmie
беларуская: Свядомасць
беларуская (тарашкевіца)‎: Сьвядомасьць
български: Съзнание
বাংলা: চেতনা
bosanski: Svijest
کوردی: ھۆشیاری
čeština: Vědomí
Чӑвашла: Намăс
Cymraeg: Ymwybyddiaeth
dansk: Bevidsthed
Deutsch: Bewusstsein
Zazaki: Hire
Ελληνικά: Συνείδηση
English: Consciousness
Esperanto: Konscio
eesti: Teadvus
فارسی: خودآگاهی
suomi: Tietoisuus
français: Conscience
Gaeilge: Comhfhios
贛語: 意識
galego: Consciencia
עברית: תודעה
हिन्दी: चेतना
hrvatski: Svijest
magyar: Tudat
Bahasa Indonesia: Kesadaran
íslenska: Meðvitund
italiano: Coscienza
日本語: 意識
Patois: Kanchosnis
ქართული: ცნობიერება
қазақша: Сана
kurdî: Hişar
Кыргызча: Аң-сезим
Latina: Conscientia
Lingua Franca Nova: Consensia
lingála: Boyébi
lietuvių: Sąmonė
latviešu: Apziņa
मैथिली: चेतना
मराठी: चेतना
Mirandés: Cuncéncia
नेपाली: चेतना
नेपाल भाषा: ज्वः
Nederlands: Bewustzijn
norsk: Bevissthet
occitan: Consciéncia
português: Consciência
română: Conștiență
русский: Сознание
संस्कृतम्: चेतना
سنڌي: سمجهه
srpskohrvatski / српскохрватски: Svest
Simple English: Consciousness
slovenčina: Vedomie
shqip: Vetëdija
српски / srpski: Свест
svenska: Medvetande
Tagalog: Kamalayan
Türkçe: Bilinç
татарча/tatarça: Аң
українська: Свідомість
اردو: شعور
Tiếng Việt: Ý thức
中文: 意识
Bân-lâm-gú: Ì-sek
粵語: 意識