ਸੈੱਲ ਥਿਊਰੀ

ਨੀਲੇ ਧੱਬੇ ਵਾਲੇ ਨਿਊਕਲੀਆਇ ਵਾਲੇ ਇਨਸਾਨੀ ਕੈਂਸਰ ਸੈੱਲ। ਕੇਂਦਰ ਵਾਲੇ ਅਤੇ ਸੱਜੇ ਪਾਸੇ ਵਾਲੇ ਸੈੱਲ ਇੰਟਰਫੇਜ਼ ਵਿੱਚ ਹਨ, ਇਸਲਈ ਸਾਰੇ ਦੇ ਸਾਰੇ ਨਿਊਕਲੀਆਇ ਦਾ ਨਾਮਕਰਨ ਕੀਤਾ ਗਿਆ ਹੈ। ਖੱਬੇ ਪਾਸੇ ਵਾਲੇ ਸੈੱਲ ਮੀਟੋਸਿਸ ਰਾਹੀਂ ਗੁਜ਼ਰ ਰਹੇ ਹਨ ਅਤੇ ਇਹਨਾਂ ਦਾ ਡੀ.ਐੱਨ.ਏ. ਸੰਘਣਾ ਹੈ

ਸੈੱਲ ਥਿਊਰੀ ਇੱਕ ਵਿਗਿਆਨਿਕ ਥਿਊਰੀ ਹੈ ਜੋ ਸੈੱਲਾਂ ਦੀਆਂ ਵਿਸ਼ੇਸ਼ਤਾਵਾਂ ਦਰਸਾਉਂਦੀ ਹੈ। ਇਹ ਸੈੱਲ ਸਾਰੇ ਜੀਵਾਂ ਵਿੱਚ ਬਣਤਰ ਦੀ ਬੁਨਿਆਦੀ ਇਕਾਈ ਹੁੰਦੇ ਹਨ ਅਤੇ ਪੁਨਰ-ਪੈਦਾਵਰ ਦੀ ਬੁਨਿਆਦੀ ਇਕਾਈ ਵੀ ਹੁੰਦੇ ਹਨ। ਸਮਿਆਂ ਤੋਂ ਸੂਖਮ-ਦਰਸ਼ੀ ਵਿੱਚ ਨਿਰੰਤਰ ਸੁਧਾਰਾਂ ਦੇ ਸਦਕਾ, ਮੈਗਨੀਫੀਕੇਸ਼ਨ (ਵਧਾ ਕੇ ਦੇਖਣ) ਤਕਨੀਕਾਂ 17ਵੀਂ ਸਦੀ ਵਿੱਚ ਹੀ ਸੈੱਲਾਂ ਨੂੰ ਖੋਜਣ ਲਈ ਜਰੂਰੀ ਮਾਤਰਾ ਵਿੱਚ ਵਿਕਸਿਤ ਹੋ ਗਈਆਂ ਸਨ। ਇਸ ਖੋਜ ਦਾ ਜਿਆਦਾਤਰ ਸ਼੍ਰੇਅ ਰਾਬਰਟ ਹੁੱਕ ਨੂੰ ਜਾਂਦਾ ਹੈ, ਅਤੇ ਇਸ ਖੋਜ ਨੇ ਸੈੱਲਾਂ ਦੇ ਵਿਗਿਆਨਿਕ ਅਧਿਐਨ ਨੂੰ ਸ਼ੁਰੂ ਕੀਤਾ, ਜਿਸਨੂੰ ਸੈੱਲ ਜੀਵ ਵਿਗਿਆਨ ਜਾਂ ਸੈੱਲ ਬਾਇਲੋਜੀ ਵੀ ਕਿਹਾ ਜਾਂਦਾ ਹੈ। ਇੱਕ ਸਦੀ ਬਾਦ, ਵਿਗਿਆਨਿਕਾਂ ਵਿਚਕਾਰ ਸੈੱਲਾਂ ਬਾਰੇ ਕਈ ਬਹਿਸਾਂ ਛਿੜੀਆਂ। ਇਹਨਾਂ ਬਹਿਸਾਂ ਵਿੱਚੋਂ ਜਿਆਦਾਤਰ ਵਿੱਚ ਸੈੱਲਾਂ ਦੀ ਪੁਨਰ-ਪੈਦਾਵਰ ਦੀ ਫਿਤਰਤ ਸ਼ਾਮਿਲ ਸੀ।, ਅਤੇ ਜਿੰਦਗੀ ਦੀ ਇੱਕ ਬੁਨਿਆਦੀ ਇਕਾਈ ਦੇ ਰੂਪ ਵਿੱਚ ਸੈੱਲਾਂ ਦਾ ਵਿਚਾਰ ਸ਼ਾਮਿਲ ਸੀ। ਸੈੱਲ ਥਿਊਰੀ ਅੰਤ ਨੂੰ 1838 ਵਿੱਚ ਫਾਰਮੂਲਾਬੱਧ ਕੀਤੀ ਗਈ। ਇਸਦਾ ਜਿਆਦਾਤਰ ਸ਼੍ਰੇਅ ਆਮਤੌਰ ਤੇ ਮੈਥੀਅਸ ਸ਼ਲੇਡਨ ਅਤੇ ਥਿਓਡਰ ਸ਼ਵਾੱਨ ਨੂੰ ਜਾਂਦਾ ਹੈ। ਫੇਰ ਵੀ, ਰਡਲਫ ਵਿਰਚੋਵ ਵਰਗੇ ਕਈ ਹੋਰ ਵਿਗਿਆਨਿਕਾਂ ਨੇ ਵੀ ਥਿਊਰੀ ਵਿੱਚ ਯੋਗਦਾਨ ਪਾਇਆ। ਸੈੱਲ ਥਿਊਰੀ ਜੀਵ ਵਿਗਿਆਨ ਦੀ ਬੁਨਿਆਦ ਬਣ ਗਈ ਹੈ ਅਤੇ ਇਹ ਸੈੱਲਾਂ ਦੇ ਕੰਮ ਦੀ ਵਿਸ਼ਾਲ ਪੱਧਰ ਤੇ ਸਵੀਕਾਰ ਕੀਤੀ ਜਾਣ ਵਾਲੀ ਵਿਆਖਿਆ ਹੈ।

ਸੈੱਲ ਥਿਊਰੀ ਪ੍ਰਤਿ ਤਿੰਨ ਸਿਧਾਂਤ ਹੇਠਾਂ ਦਰਸਾਏ ਗਏ ਹਨ:

  1. ਸਾਰੇ ਜੀਵਨ ਪ੍ਰਾਣੀਆਂ ਦੇ ਸ਼ਰੀਰ ਇੱਕ ਜਾਂ ਇੱਕ ਤੋਂ ਜਿਆਦਾ ਸੈੱਲਾਂ ਨਾਲ ਬਣੇ ਹੁੰਦੇ ਹਨ।
  2. ਜੀਵ ਸ਼ਰੀਰਾਂ ਵਿੱਚ ਢਾਂਚੇ ਅਤੇ ਬਣਤਰ ਦੀ ਬੁਨਿਆਦੀ ਇਕਾਈ ਸੈੱਲ ਹੁੰਦੀ ਹੈ।
  3. ਸੈੱਲ, ਪੂਰਵ-ਮੌਜੂਦ ਸੈੱਲਾਂ ਤੋਂ ਆਉਂਦੇ ਹਨ।
Other Languages
العربية: نظرية الخلية
български: Клетъчна теория
Deutsch: Zelltheorie
English: Cell theory
Esperanto: Ĉelteorio
español: Teoría celular
suomi: Soluteoria
Kreyòl ayisyen: Teyori selilè
日本語: 細胞説
한국어: 세포 이론
latviešu: Šūnu teorija
Nederlands: Celtheorie
Papiamentu: Theoria di Cel
português: Teoria celular
සිංහල: සෛල වාදය
Simple English: Cell theory
slovenčina: Bunková teória
slovenščina: Celična teorija
српски / srpski: Ћелијска теорија
svenska: Cellteorin
Türkçe: Hücre teorisi
українська: Клітинна теорія
Tiếng Việt: Học thuyết tế bào
中文: 细胞学说