ਵੱਡਾ ਪਲੀਨੀ

ਪਲੀਨੀ ਐਲਡਰ
ਗਿਆਉਸ ਪਲੀਨੀਅਸ ਸਿਕੰਦੂਸ
Pliny the Elder.png
ਪਲੀਨੀ ਐਲਡਰ, ਜਿਸ ਦੀ ਕਲਪਨਾ ਇਕ 19 ਵੀਂ ਸਦੀ ਦੇ ਕਲਾਕਾਰ ਨੇ ਕੀਤੀ ਸੀ। ਪਲੀਨੀ ਦਾ ਕੋਈ ਸਮਕਾਲੀ ਚਿੱਤਰ ਹੋਵੇ ਇਹ ਕਿਸੇ ਨੂੰ ਪਤਾ ਨਹੀਂ ਹੈ।
ਜਨਮ23 ਈਸਵੀ
ਨੋਵਮ ਕੋਮਮ (ਕੋਮੋ), ਰੋਮਨ ਇਟਲੀ, ਰੋਮਨ ਸਲਤਨਤ
ਮੌਤ25 ਅਗਸਤ 79
(ਉਮਰ 55–56)
Stabiae, Campania, ਰੋਮਨ ਸਲਤਨਤ
ਰਿਹਾਇਸ਼ਰੋਮ, ਸੂਬਾਈ ਸਥਾਨ, ਮਜ਼ਨਮ
ਨਾਗਰਿਕਤਾਰੋਮਨ
ਸਿੱਖਿਆਭਾਸ਼ਣ ਕਲਾ, ਵਿਆਕਰਨ
ਪੇਸ਼ਾਵਕੀਲ, ਲੇਖਕ]], ਕੁਦਰਤਵਾਦੀ ਅਤੇ ਕੁਦਰਤੀ ਫ਼ਿਲਾਸਫ਼ਰ, ਫੌਜੀ ਸੈਨਾਪਤੀ, ਪ੍ਰਾਂਤਿਕ ਗਵਰਨਰ
Notable workਨੈਚੁਰੈਲਿਸ਼ ਹਿਸਤੌਰੀਆ
ਬੱਚੇਛੋਟਾ ਪਲੀਨੀ (ਨੇਫਿਊ, ਬਾਅਦ ਵਿੱਚ ਗੋਦ ਲਿਆ ਪੁੱਤਰ)
ਮਾਤਾ-ਪਿਤਾ(s)ਸੀਲਰ ਅਤੇ ਮਾਰਸੇਲਾ

ਪਲੀਨੀ ਐਲਡਰ (ਜਨਮ ਸਮੇਂ ਗਿਆਉਸ ਪਲੀਨੀਅਸ ਸਿਕੰਦੂਸ, ਈ 23-79) ਸੀ, ਇੱਕ ਰੋਮਨ ਲੇਖਕ, ਕੁਦਰਤਵਾਦੀ ਅਤੇ ਕੁਦਰਤੀ ਫ਼ਿਲਾਸਫ਼ਰ, ਸ਼ੁਰੂ ਰੋਮਨ ਸਾਮਰਾਜ ਦਾ ਇੱਕ ਜਹਾਜੀ ਅਤੇ ਫੌਜੀ ਸੈਨਾਪਤੀ ਅਤੇ ਸਮਰਾਟ ਵੇਸਪਾਸੀਅਨ ਦਾ ਦੋਸਤ ਸੀ। 

ਆਪਣਾ ਜ਼ਿਆਦਾਤਰ ਸਮਾਂ ਪੜ੍ਹਾਈ, ਲਿਖਾਈ ਅਤੇ ਕੁਦਰਤੀ ਅਤੇ ਭੂਗੋਲਿਕ ਵਰਤਾਰਿਆਂ ਦੀ ਜਾਂਚ ਪੜਤਾਲ ਕਰਨ ਲਈ ਖ਼ਰਚ ਕਰਦੇ ਹੋਏ, ਪਲੀਨੀ ਨੇ ਐਨਸਾਈਕਲੋਪੀਡਿਕ ਨੈਚੁਰੈਲਿਸ਼ ਹਿਸਤੌਰੀਆ (ਕੁਦਰਤੀ ਇਤਿਹਾਸ) ਲਿਖਿਆ, ਜੋ ਕਿ ਵਿਸ਼ਵ ਕੋਸ਼ਾਂ ਲਈ ਸੰਪਾਦਕੀ ਮਾਡਲ ਬਣ ਗਿਆ। ਉਸ ਦੇ ਨੈਫਿਊ, ਪਲੀਨੀ ਜੂਨੀਅਰ ਨੇ ਇਤਿਹਾਸਕਾਰ ਟੈਸੀਟਸ ਨੂੰ ਇਕ ਪੱਤਰ ਵਿਚ ਉਸ ਬਾਰੇ ਲਿਖਿਆ:

ਜਿਥੋਂ ਤੱਕ ਮੇਰਾ ਸੰਬੰਧ ਹੈ ਮੈਂ ਉਹਨਾਂ ਲੋਕਾਂ ਨੂੰ ਵਰੋਸਾਏ ਸਮਝਦਾ ਹਾਂ ਜਿਨ੍ਹਾਂ ਦੇ ਨਸੀਬ ਵਿੱਚ ਦੇਵਤਿਆਂ ਦੇ ਦੀ ਮਿਹਰ ਨਾਲ, ਉਹ ਲਿਖਣਾ ਜੋ ਲਿਖਣ ਦੇ ਯੋਗ ਹੈ, ਜਾਂ ਉਹ ਲਿਖਣਾ ਜੋ ਪੜ੍ਹਨ ਦੇ ਲਾਇਕ ਹੈ, ਹੋਵੇ। ਉਪਰੋਕਤ ਨਾਲੋਂ ਵੱਧ ਨਸੀਬ ਵਾਲੇ ਹਨ ਜਿਨ੍ਹਾਂ ਨੂੰ ਦੋਨੋਂ ਤੋਹਫ਼ੇ ਦਿੱਤੇ ਗਏ ਹਨ। ਇਨ੍ਹਾਂ ਮਗਰਲਿਆਂ ਦੀ ਗਿਣਤੀ ਵਿਚ ਮੇਰੇ ਅੰਕਲ ਹੋਣਗੇ ਅਤੇ ਆਪਣੀ ਰਚਨਾ ਸਦਕਾ ਵੀ ਅਤੇ ਤੁਹਾਡੀਆਂ ਰਚਨਾਵਾਂ ਕਰਕੇ ਵੀ।

[1]

ਛੋਟੇ ਪਲੀਨੀ ਨੇ ਟੈਸੀਟਸ ਦੀ ਆਪਣੇ ਅੰਕਲ ਦੀ ਕਿਤਾਬ, ਜਰਮਨ ਯੁੱਧਾਂ ਦਾ ਇਤਿਹਾਸ ਤੇ ਨਿਰਭਰਤਾ ਦਾ ਜ਼ਿਕਰ ਕਰਦਾ ਹੈ। ਵੱਡੇ ਪਲੀਨੀ ਦੀ 79 ਈਸਵੀ ਵਿੱਚ ਮੌਤ ਹੋ ਗਈ ਜਦੋਂ ਉਹ ਪੁਲਾਪਈ ਅਤੇ ਹਰਕੁਲੈਨੀਅਮ ਦੇ ਸ਼ਹਿਰਾਂ ਨੂੰ ਤਬਾਹ ਕਰ ਚੁੱਕੇ ਮਾਊਂਟ ਵੇਸੂਵੀਅਸ ਦੇ ਵਿਸਫੋਟ ਤੋਂ ਸਟਾਬੀਏ ਵਿਚ ਇਕ ਦੋਸਤ ਅਤੇ ਉਸ ਦੇ ਪਰਿਵਾਰ ਦਾ ਸਮੁੰਦਰੀ ਜਹਾਜ ਰਾਹੀਂ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।  ਜੁਆਲਾਮੁਖੀ ਦੇ ਫਟਣ ਦੀ ਛੇਵੀਂ ਅਤੇ ਸਭ ਤੋਂ ਵੱਡੀ ਪਥਰੀਲੀ ਖਿਲਾਰ ਦੀ ਹਨੇਰੀ ਨੇ ਆਪਣੇ ਜਹਾਜ਼ ਨੂੰ ਬੰਦਰਗਾਹ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ, ਅਤੇ ਸ਼ਾਇਦ ਪਲੀਨੀ ਦੀ ਇਸ ਦੁਰਘਟਨਾ ਦੌਰਾਨ ਮੌਤ ਹੋ ਗਈ।[2]

ਜੀਵਨ ਅਤੇ ਜ਼ਮਾਨਾ 

ਪਿਛੋਕੜ

One of the Xanten Horse-Phalerae located in the ਬ੍ਰਿਟਿਸ਼ ਮਿਊਜ਼ੀਅਮ[3]

ਪਲੀਨੀ ਦੀਆਂ ਜਨਮ ਮਰਨ ਦੀਆਂ ਤਾਰੀਖ਼ਾਂ, 79 ਈ. ਵਿਚ ਵੇਸੂਵੀਅਸ ਪਹਾੜ ਦੇ ਫੱਟਣ ਤੋਂ ਅਤੇ ਆਪਣੇ ਨੈਫਿਊ ਦੇ ਇਕ ਬਿਆਨ ਤੋਂ ਅਨੁਮਾਨਿਤ ਹਨ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਆਪਣੇ 56 ਵੇਂ ਸਾਲ ਵਿਚ ਅਕਾਲ ਚਲਾਣਾ ਕਰ ਗਿਆ ਸੀ, ਜਿਸ ਤੋਂ ਉਸ ਦਾ ਜਨਮ 23 ਜਾਂ 24 ਈਸਵੀ ਬਣਦਾ ਹੈ। 

ਪਲੀਨੀ ਇਕ ਘੋੜਸਵਾਰ, ਗਾਯੁਸ ਪਲਿਨਿਯੁਸ ਸੀਲਰ ਅਤੇ ਉਸ ਦੀ ਪਤਨੀ ਮਾਰਸੇਲਾ ਦਾ ਪੁੱਤਰ ਸੀ. ਨਾ ਤਾਂ ਛੋਟੇ ਅਤੇ ਨਾ ਹੀ ਵੱਡੇ ਪਲੀਨੀ ਨੇ ਨਾਵਾਂ ਦਾ ਜ਼ਿਕਰ ਕੀਤਾ। ਇਨ੍ਹਾਂ ਦਾ ਸਭ ਤੋਂ ਵੱਡਾ ਸਰੋਤ ਵਰੋਨਾ ਦੇ ਇਕ ਖੇਤਰ ਵਿਚ ਮਿਲਿਆ ਇਕ ਉਕਰੀ ਲਿਖਤ ਦਾ ਟੁਕੜਾ (CIL V 1 3442) ਹੈ ਅਤੇ ਵੇਰੋਨਾ ਵਿਚ 16 ਵੀਂ ਸਦੀ ਦੇ ਆਗਸਤੀਨ ਮੱਠ ਦਾ ਓਨੋਫਰੀਓ ਪੈਨਿਨੋਨੀ ਨੇ ਇਸ ਨੂੰ ਰਿਕਾਰਡ ਕੀਤਾ ਹੈ. ਸ਼ਿਲਾਲੇਖ ਦੀ ਪੜ੍ਹਾਈ ਇਸ ਦੇ ਮੁੜ ਨਿਰਮਾਣ ਤੇ ਨਿਰਭਰ ਕਰਦੀ ਹੈ। [ਸਪਸ਼ਟੀਕਰਨ ਲੋੜੀਂਦਾ],[4] ਪਰ ਸਾਰੇ ਮਾਮਲਿਆਂ ਵਿੱਚ ਨਾਮ ਚਲੇ ਆਉਂਦੇ ਹਨ। ਚਾਹੇ ਉਹ ਇਕ ਆਗਰ ਸੀ ਅਤੇ ਉਸ ਦਾ ਨਾਂ ਗ੍ਰੈਨੀਆ ਮਾਰਸੇਲਾ ਸੀ, ਇਹ ਘੱਟ ਨਿਸ਼ਚਤ ਹਨ। ਜੀਨ ਹਾਰਡੌਇਨ ਇੱਕ ਅਣਜਾਣ ਸ੍ਰੋਤ ਤੋਂ ਇੱਕ ਬਿਆਨ ਪੇਸ਼ ਕਰਦਾ ਹੈ ਜਿਸ ਵਿੱਚ ਦਾਅਵਾ ਪੇਸ਼ ਕਰਦਾ ਹੈ ਕਿ ਉਹ ਪ੍ਰਾਚੀਨ ਸੀ, ਕਿ ਪਲੀਨੀ ਵਰੋਨਾ ਤੋਂ ਸੀ ਅਤੇ ਉਸਦੇ ਮਾਪੇ ਸੀਲਰ ਅਤੇ ਮਾਰਸੇਲਾ ਸਨ। [5] ਹਾਰਡੌਇਨ ਵੀ ਕੈਟਲੁਸ ਦੀ ਸਮਕਾਲੀਨਤਾ (ਹੇਠਾਂ ਦੇਖੋ) ਦਾ ਹਵਾਲਾ ਵੀ ਦਿੰਦਾ ਹੈ।

ਸੀਲਰ ਅਤੇ ਮਾਰਸੇਲਾ ਨੂੰ ਹੋਰ ਖ਼ਾਨਦਾਨੀ ਨਾਵਾਂ ਨਾਲ ਜੋੜਨ ਦੀਆਂ ਵਾਧੂ ਕੋਸ਼ਿਸ਼ਾਂ ਐਵੇਂ ਅਟਕਲਾਂ ਹਨ। ਹਾਰਡੌਇਨ ਆਪਣੇ ਅਣਜਾਣ ਸਰੋਤ ਦੀ ਵਰਤੋਂ ਕਰਨ ਵਾਲਾ ਇਕੋ ਇਕ ਵਿਦਵਾਨ ਹੈ। ਇਹ ਅਗਿਆਤ ਹੈ ਕਿ ਉਕਰਿਆ ਟੁਕੜਾ ਕਿਸ ਤਰ੍ਹਾਂ ਵਰੋਨਾ ਆਇਆ ਸੀ। ਪਰ ਇਹ ਛੋਟੇ ਪਿਲੀਨੀ ਦੀ ਸੀਟਾ ਡੀ ਕੈਸਲੇਓ ਦੇ ਉੱਤਰ ਵੱਲ ਕੋਲੇ ਪਲੀਨੀਓ ਵਿਚ ਟਸਕਨ (ਹੁਣ ਉਮਬ੍ਰਿਯਨ) ਜਾਗੀਰ, ਜਿਸ ਦੀ ਪੱਕੀ ਪਛਾਣ ਛੱਤ ਦੀਆਂ ਟਾਇਲਾਂ ਵਿਚ ਉੱਕਰੇ ਉਸਦੇ ਨਾਮ ਦੇ ਪਹਿਲੇ ਅੱਖਰਾਂ ਤੋਂ ਨਿਸ਼ਚਿਤ ਕੀਤੀ ਗਈ, ਦੀ ਜਾਇਦਾਦ ਦੇ ਬਿਖਰਾ ਤੋਂ ਆਇਆ ਹੋ ਸਕਦਾ ਹੈ।  

Other Languages
Alemannisch: Plinius der Ältere
aragonés: Plinio o Viello
azərbaycanca: Böyük Plini
беларуская: Пліній Старэйшы
български: Плиний Стари
bosanski: Plinije Stariji
català: Plini el Vell
čeština: Plinius starší
español: Plinio el Viejo
فارسی: پلینیوس
français: Pline l'Ancien
Gaeilge: Plinias Mór
हिन्दी: प्लिनी
hrvatski: Plinije Stariji
հայերեն: Պլինիոս Ավագ
Bahasa Indonesia: Plinius yang Tua
íslenska: Plinius eldri
Lingua Franca Nova: Plinio la Vea
Malagasy: Pline l'Ancien
македонски: Плиниј Постариот
മലയാളം: പ്ലീനി
Bahasa Melayu: Plinius yang Tua
Napulitano: Plinio 'o Viecchio
Nederlands: Plinius de Oudere
norsk nynorsk: Plinius den eldre
português: Plínio, o Velho
rumantsch: Plinius il Vegl
srpskohrvatski / српскохрватски: Plinije Stariji
Simple English: Pliny the Elder
slovenčina: Plínius Starší
slovenščina: Plinij starejši
српски / srpski: Плиније Старији
українська: Пліній Старший
اردو: پلینیوس
Tiếng Việt: Gaius Plinius Secundus
მარგალური: პლინიუს უნჩაში
中文: 老普林尼