ਵਾਈ-ਫ਼ਾਈ
English: Wi-Fi

ਵਾਈ-ਫ਼ਾਈ ਅਲਾਇੰਸ ਵੱਲੋਂ ਵਰਤਿਆ ਜਾਂਦਾ ਵਾਈ-ਫ਼ਾਈ ਦਾ ਲੋਗੋ

ਵਾਈ-ਫ਼ਾਈ (ਜਾਂ ਵਾਈਫ਼ਾਈ) ਇੱਕ ਅਜਿਹੀ ਸਥਾਨਕ ਇਲਾਕਾ ਤਾਰਹੀਣ ਟੈਕਨਾਲੋਜੀ ਹੈ ਜਿਹੜੀ ਕਿਸੇ ਬਿਜਲਾਣੂ ਜੰਤਰ ਨੂੰ 2.4 ਗੀ.ਹ. ਦੀ ਪਾਰਲੀ ਵਾਰਵਾਰਤਾ ਅਤੇ 5 ਗੀ.ਹ. ਦੀ ਸੁਪਰ-ਉੱਚ ਵਾਰਵਾਰਤਾ ਵਾਲ਼ੀਆਂ ਆਈਐੱਸਐੱਮ ਰੇਡੀਓ ਪੱਟੀਆਂ ਵਰਤ ਕੇ ਕੰਪਿਊਟਰੀ ਜਾਲ ਵਿੱਚ ਹਿੱਸਾ ਲੈ ਸਕਣ ਦੀ ਇਜਾਜ਼ਤ ਦਿੰਦੀ ਹੈ। ਵਾਈ-ਫਾਈ ਦਾ ਪੂਰਾ ਨਾਂਅ ਵਾਇਰਲੈੱਸ ਫਿਡੀਲਿਟੀ ਹੈ। ਇਸ ਤਕਨੀਕ ਨਾਲ ਸਾਨੂੰ ਇੰਟਰਨੈੱਟ ਜਾਂ ਨੈੱਟਵਰਕਿੰਗ ਦੇ ਕੰਮ ਕਰਨ ਲਈ ਕਿਸੇ ਵੀ ਤਰ੍ਹਾਂ ਦੀਆਂ ਤਾਰਾਂ ਦੀ ਲੋੜ ਨਹੀਂ ਪੈਂਦੀ। ਇਹ ਤਕਨੀਕ ਆਮ ਗਾਹਕਾਂ ਦੀ ਸੇਵਾ ਲਈ 1997 ਵਿਚ ਸ਼ੁਰੂ ਹੋ ਗਈ ਸੀ, ਪਰ 2003 ਤੋਂ ਤੇਜ਼ ਗਤੀ ਵਾਲੇ ਵਾਈ-ਫਾਈ ਬਾਜ਼ਾਰ ਵਿਚ ਮਿਲਣ ਲੱਗ ਪਏ ਹਨ।

ਫਾਇਦਾ

ਵਾਈ-ਫਾਈ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਹੈ ਕਿ ਇਸ ਨਾਲ ਕੰਮ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ। ਤੁਰਦੇ-ਫਿਰਦੇ ਵਾਈ-ਫਾਈ ਦੀ ਸਹਾਇਤਾ ਨਾਲ ਮੋਬਾਈਲ, ਕੰਪਿਊਟਰ ਉੱਪਰ ਕੰਮ ਕਰ ਸਕਦੇ ਹੋ, ਕਿਉਂਕਿ ਵਾਈ-ਫਾਈ ਦੀ ਰੇਂਜ ਅੱਜਕਲ੍ਹ ਕਾਫੀ ਜ਼ਿਆਦਾ ਹੈ। ਇਸ ਨੂੰ ਪਰਸਨਲ ਕੰਪਿਊਟਰ, ਵੀਡੀਓ ਗੇਮ, ਸਮਾਰਟ ਫੋਨ, ਡਿਜੀਟਲ ਕੈਮਰਾ ਅਤੇ ਆਧੁਨਿਕ ਪ੍ਰਿੰਟਰ ਲਈ ਵਰਤਿਆ ਜਾਂਦਾ ਹੈ। ਇਸ ਤਕਨੀਕ ਦੀ ਵਰਤੋਂ ਘਰਾਂ, ਦਫ਼ਤਰਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਦੁਕਾਨਾਂ, ਏਅਰਪੋਰਟ, ਰੇਲਵੇ ਸਟੇਸ਼ਨਾਂ, ਹਸਪਤਾਲਾਂ, ਫੈਕਟਰੀਆਂ ਆਦਿ ਵਿਚ ਆਮ ਹੀ ਹੋਣ ਲੱਗ ਪਈ ਹੈ। ਇਸ ਯੰਤਰ ਦੀ ਸਹਾਇਤਾ ਨਾਲ ਬਿਨਾਂ ਤਾਰ, ਮਾਡਮ ਨਾਲ ਕੁਨੈਕਸ਼ਨ ਬਣ ਜਾਂਦਾ ਹੈ। ਜੇਕਰ ਵਾਈ-ਫਾਈ ਕੰਪਿਊਟਰ ਵਿਚ ਲੱਗਾ ਹੋਵੇ ਤਾਂ ਇੰਟਰਨੈੱਟ ਤਾਰ ਤੋਂ ਬਿਨਾਂ ਚਲਾਇਆ ਜਾ ਸਕਦਾ ਹੈ।

Other Languages
العربية: واي-فاي
مصرى: واي فاي
অসমীয়া: ৱাই-ফাই
asturianu: Wifi
azərbaycanca: Wi-Fi
беларуская: Wi-Fi
беларуская (тарашкевіца)‎: Wi-Fi
български: Wi-Fi
বাংলা: ওয়াই-ফাই
brezhoneg: Wi-Fi
bosanski: Wi-Fi
català: Wi-Fi
کوردی: وای-فای
čeština: Wi-Fi
dansk: Wi-Fi
Deutsch: Wi-Fi
English: Wi-Fi
Esperanto: Wi-Fi
español: Wifi
eesti: Wi-Fi
euskara: Wi-Fi
فارسی: وای-فای
français: Wi-Fi
galego: Wifi
עברית: Wi-Fi
हिन्दी: वाई-फ़ाई
hrvatski: Wi-Fi
magyar: Wi-Fi
հայերեն: Wi-Fi
Bahasa Indonesia: Wi-Fi
íslenska: Wi-Fi
italiano: Wi-Fi
日本語: Wi-Fi
Basa Jawa: Wi-Fi
ქართული: Wi-Fi
қазақша: Wi-Fi
ಕನ್ನಡ: ವೈ-ಫೈ
한국어: 와이파이
Кыргызча: Wi-Fi
Latina: Wi-Fi
lietuvių: Wi-Fi
latviešu: Wi-Fi
Malagasy: Wi-Fi
македонски: Вај-фај
മലയാളം: വൈ‌-ഫൈ
монгол: Wi-Fi
मराठी: वाय-फाय
Bahasa Melayu: Wi-Fi
नेपाली: वाइ-फाई
Nederlands: Wi-Fi
norsk nynorsk: Wi-Fi
occitan: Wi-Fi
ଓଡ଼ିଆ: ୱାଇ-ଫାଇ
polski: Wi-fi
پنجابی: وائی-فائی
português: Wi-Fi
română: Wi-Fi
русский: Wi-Fi
Scots: Wi-Fi
srpskohrvatski / српскохрватски: Wi-Fi
සිංහල: වයි-ෆයි
Simple English: Wi-Fi
slovenčina: Wi-Fi
slovenščina: Wi-Fi
shqip: Wi-Fi
српски / srpski: Вај-фај
svenska: Wi-Fi
தமிழ்: ஒய்-ஃபை
తెలుగు: వై-ఫై
tetun: Wifi
ไทย: ไวไฟ
Tagalog: Wi-Fi
Türkçe: Wi-Fi
ئۇيغۇرچە / Uyghurche: Wi-Fi
українська: Wi-Fi
oʻzbekcha/ўзбекча: Wi-Fi
vèneto: Wi-Fi
Tiếng Việt: Wi-Fi
Winaray: Wi-fi
吴语: Wi-Fi
მარგალური: Wi-Fi
ייִדיש: Wi-Fi
中文: Wi-Fi
粵語: Wi-Fi