ਲਾਤੀਨੀ ਭਾਸ਼ਾ |
ਲਾਤੀਨੀ | |
---|---|
Lingua latīna | |
![]() | |
ਉਚਾਰਨ | |
ਜੱਦੀ ਬੁਲਾਰੇ |
|
ਨਸਲੀਅਤ | ਲਾਤੀਨੀ ਕਬੀਲਾ |
Era | – |
ਇੰਡੋ-ਯੂਰਪੀ
| |
ਲਿਖਤੀ ਪ੍ਰਬੰਧ | |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ |
|
ਰੈਗੂਲੇਟਰ |
|
ਬੋਲੀ ਦਾ ਕੋਡ | |
ਆਈ.ਐਸ.ਓ 639-1 | la |
ਆਈ.ਐਸ.ਓ 639-2 | lat |
ਆਈ.ਐਸ.ਓ 639-3 | lat |
ਭਾਸ਼ਾਈਗੋਲਾ | 51-AAB-a |
![]() ਰੋਮਨ ਸਾਮਰਾਜ (ਅੰ. 117 ਈਸਵੀ) ਦਾ ਨਕਸ਼ਾ ਅਤੇ ਲਾਤੀਨੀ ਬੁਲਾਰਿਆਂ ਦਾ ਖੇਤਰ (ਗੂੜ੍ਹਾ ਹਰਾ)। ਸਾਮਰਾਜ ਵਿੱਚ ਲਾਤੀਨੀ ਤੋਂ ਬਿਨਾਂ ਯੂਨਾਨੀ ਭਾਸ਼ਾ ਅਤੇ ਹੋਰ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਸਨ। | |
![]() ਰੁਮਾਂਸ ਭਾਸ਼ਾਵਾਂ ਦਾ ਦਾਇਰਾ। | |
ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ
ਰੋਮਨ ਮਿੱਥ ਦੇ ਅਨੁਸਾਰ ਲਾਤੀਨੀ ਭਾਸ਼ਾ ਟ੍ਰੋਜਨ ਦੀ ਜੰਗ ਦੇ ਨੇੜੇ-ਤੇੜੇ ਲਾਤੀਨੀ ਕਬੀਲੇ ਦੁਆਰਾ ਬੋਲੀ ਜਾਂਦੀ ਸੀ। ਸ਼ਬਦਾਵਲੀ, ਵਰਤੋਂ, ਹਿੱਜਿਆਂ ਆਦਿ ਵਿੱਚ ਫ਼ਰਕ ਦੇ ਮੁਤਾਬਿਕ ਲਾਤੀਨੀ ਭਾਸ਼ਾ ਨੂੰ ਵੱਖ-ਵੱਖ ਪੜਾਵਾਂ ਵਿੱਚ ਵੰਡਿਆ ਗਿਆ ਹੈ।
ਲਾਤੀਨੀ ਦੀ ਸਭ ਤੋਂ ਪੁਰਾਣੀ ਕਿਸਮ
ਪੁਰਾਣੀ ਲਾਤੀਨੀ ਹੈ। ਪੁਰਾਣੀ ਲਾਤੀਨੀ 75 ਈਸਵੀ ਪੂਰਵ ਤੋਂ ਪਹਿਲਾਂ ਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਸਦੀ ਪ੍ਰਮਾਣਿਕਤਾ ਉਸ ਸਮੇਂ ਦੀਆਂ ਸਾਹਿਤਕ ਰਚਨਾਵਾਂ ਅਤੇ ਸ਼ਿਲਾਲੇਖਾਂ ਤੋਂ ਮਿਲਦੀ ਹੈ। ਇਸ ਕਾਲ ਵਿੱਚ ਇਤਰੁਸਕੀ ਲਿਪੀ ਤੋਂ
ਕਲਾਸੀਕਲ ਲਾਤੀਨੀ 75 ਈਸਵੀ ਪੂਰਵ ਤੋਂ ਲੈ ਕੇ ਤੀਜੀ ਸਦੀ ਈਸਵੀ ਤੱਕ ਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਹ ਕਿਸਮ ਕਵੀਆਂ, ਇਤਿਹਾਸਕਾਰਾਂ ਅਤੇ ਸਾਹਿਤਕਾਰਾਂ ਨੇ ਚੇਤਨ ਤੌਰ ਉੱਤੇ ਬਣਾਈ, ਜਿਹਨਾਂ ਨੇ ਉਸ ਸਮੇਂ ਦੀਆਂ ਮਹਾਨ ਰਚਨਾਵਾਂ ਲਿਖੀਆਂ। ਇਹਨਾਂ ਵਿਅਕਤੀਆਂ ਦੀ ਪੜ੍ਹਾਈ ਵਿਆਕਰਨ ਸਕੂਲਾਂ ਵਿੱਚ ਹੁੰਦੀ ਸੀ।
ਪਲੌਟਸ ਦੀਆਂ ਲਿਖਤਾਂ ਦੇ ਅਧਿਐਨ ਤੋਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਕਲਾਸੀਕਲ ਲਾਤੀਨੀ ਦੇ ਸਮੇਂ ਆਮ ਬੋਲ ਚਾਲ ਵਿੱਚ ਵਲਗਰ ਲਾਤੀਨੀ(sermo vulgi (ਲੋਕਾਂ ਦੀ ਭਾਸ਼ਾ) - ਸੀਸੇਰੋ) ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਭਾਸ਼ਾ ਲਿਖਤ ਵਿੱਚ ਨਹੀਂ ਵਰਤੀ ਜਾਂਦੀ ਸੀ ਇਸ ਲਈ ਇਹਦੇ ਸਿਰਫ਼ ਕੁਝ ਲਫ਼ਜ਼(ਕਲਾਸਕੀਲ ਲੇਖਕਾਂ ਦੀਆਂ ਰਚਨਾਵਾਂ ਵਿੱਚੋਂ) ਜਾਂ ਕਿਤੇ-ਕਿਤੇ ਕੰਧਾਂ ਉੱਤੇ ਉਕਰੇ ਵਾਕ ਹੀ ਮਿਲਦੇ ਹਨ।[5]
ਮੱਧਕਾਲੀ ਲਾਤੀਨੀ ਉੱਤਰ-ਕਲਾਸੀਕਲ ਦੌਰ ਵਿੱਚ ਲਿਖਤ ਵਿੱਚ ਵਰਤੀ ਜਾਂਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਸ ਸਮੇਂ ਤੱਕ ਬੋਲ-ਚਾਲ ਦੀ ਲਾਤੀਨੀ ਰੋਮਾਂਸ ਭਾਸ਼ਾਵਾਂ ਵਿੱਚ ਵਿਕਸਿਤ ਹੋ ਗਈ ਸੀ ਪਰ ਅਕਾਦਮਿਕ ਹਲਕਿਆਂ ਵਿੱਚ ਹਾਲੇ ਵੀ ਲਾਤੀਨੀ ਦੀ ਵਰਤੋਂ ਹੁੰਦੀ ਸੀ।
ਪੁਨਰਜਾਗਰਨ ਦੇ ਨਾਲ ਲਾਤੀਨੀ ਥੋੜ੍ਹੀ ਦੇਰ ਲਈ ਫਿਰ ਤੋਂ ਪ੍ਰਚੱਲਿਤ ਹੋ ਗਈ। ਇਸ ਦੌਰ ਵਿੱਚ ਮੱਧਕਾਲੀ ਲਾਤੀਨੀ ਦੀ ਜਗ੍ਹਾ ਉੱਤੇ ਦੁਬਾਰਾ ਤੋਂ ਕਲਾਸੀਕਲ ਲਾਤੀਨੀ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ
ਮੁੱਢਲੇ ਆਧੁਨਿਕ ਦੌਰ ਤੱਕ ਵੀ ਲਾਤੀਨੀ ਯੂਰਪੀ ਸੱਭਿਆਚਾਰ ਦੀ ਪ੍ਰਮੁੱਖ ਭਾਸ਼ਾ ਸੀ। 17ਵੀਂ ਸਦੀ ਦੇ ਅੰਤ ਤੱਕ ਵੀ ਜ਼ਿਆਦਾਤਰ ਕਿਤਾਬਾਂ ਅਤੇ ਲਗਭਗ ਸਾਰੇ ਹੀ ਦਸਤਾਵੇਜ਼ ਲਾਤੀਨੀ ਵਿੱਚ ਲਿਖੇ ਜਾਂਦੇ ਸਨ।
19ਵੀਂ ਸਦੀ ਤੋਂ ਲੈਕੇ ਹੁਣ ਤੱਕ ਚੱਲ ਰਹੀ ਲਾਤੀਨੀ ਨੂੰ ਆਧੁਨਿਕ ਲਾਤੀਨੀ ਕਿਹਾ ਜਾਂਦਾ ਹੈ। ਆਧੁਨਿਕ ਦੌਰ ਵਿੱਚ ਲਾਤੀਨੀ ਦੀ ਵਰਤੋਂ ਵਧੇਰੇ ਤੌਰ ਉੱਤੇ ਵਾਕੰਸ਼ਾਂ ਦੇ ਪੱਧਰ ਉੱਤੇ ਹੀ ਕੀਤੀ ਜਾਂਦੀ ਹੈ। ਲਾਤੀਨੀ ਵਿੱਚ ਜ਼ਿਆਦਾ ਕਾਵਿ-ਸੰਗ੍ਰਹਿ ਅਤੇ ਉਸਤੋਂ ਬਿਨਾਂ ਵਾਰਤਕ ਜਾਂ ਹੋਰ ਰਚਨਾਵਾਂ ਵੀ ਲਿਖੀਆਂ ਗਈ। ਕੁਝ ਲਾਤੀਨੀ ਫ਼ਿਲਮਾਂ ਵੀ ਬਣਾਈਆਂ ਗਈਆਂ ਹਨ।