ਮੁਕਦਨ ਦੀ ਘਟਨਾ

ਮੁਕਦਨ ਦੀ ਘਟਨਾ
ਮਨਚੂਰੀਆ ਤੇ ਜਾਪਾਨ ਦਾ ਕਬਜ਼ਾ ਦਾ ਹਿੱਸਾ
ਜਾਪਾਨੀ ਸੈਨਾ ਮੁਕਦਨ ਵਿਚ ਦਾਖਲ ਹੁੰਦੀ ਹੋਈ।
ਜਾਪਾਨੀ ਸੈਨਾ ਮੁਕਦਨ ਵਿੱਚ ਦਾਖਲ ਹੁੰਦੀ ਹੋਈ।
ਮਿਤੀ 18 ਸਤੰਬਰ, 1931 – 18 ਫਰਵਰੀ, 1932
ਥਾਂ/ਟਿਕਾਣਾ
ਨਤੀਜਾ ਜਾਪਾਨ ਜੇਤੂ
ਲੜਾਕੇ
Republic of China (1912–49) ਚੀਨ ਗਣਰਾਜ (1912–1949) ਜਪਾਨ ਜਾਪਾਨ ਬਾਦਸ਼ਾਹੀ
ਫ਼ੌਜਦਾਰ ਅਤੇ ਆਗੂ
  • Flag of the Republic of China Army.svg ਜ਼ਿਹੰਗ ਜ਼ਿਉਲਿੰਗ
  • Flag of the Republic of China Army.svg ਮਾ ਜ਼ਹੰਸ਼ਾਨ
  • Flag of the Republic of China Army.svg ਫਲੰਗ ਜ਼ਹੰਹਾਈ
  • War flag of the Imperial Japanese Army.svg ਸ਼ਿਗੇਰੂ ਹੋਂਜੂ
  • War flag of the Imperial Japanese Army.svg ਜਿਰੋ ਮਿਨਾਮੀ
ਤਾਕਤ
160,000 30,000–66,000
ਮੌਤਾਂ ਅਤੇ ਨੁਕਸਾਨ
? ?

ਮੁਕਦਨ ਦੀ ਘਟਨਾ ਜਾਂ ਮਨਚੂਰੀਆ ਸੰਕਟ ਚੀਨ ਅਤੇ ਜਾਪਾਨ ਵਿਚਕਾਰ ਸੰਘਰਸ਼ ਦਾ ਮੁੱਖ ਕਾਰਨ ਮਨਚੂਰੀਆ ਸੀ ਕਿਉਂਕੇ ਜਾਪਾਨ ਕਿਸੇ ਵੀ ਕੀਮਤ 'ਤੇ ਮਨਚੂਰੀਆ ਤੇ ਅਧਿਕਾਰ ਕਰਨਾ ਚਾਹੁੰਦਾ ਸੀ। ਇਸਲਈ ਉਸ ਨੇ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ।

ਵਾਨਪੋਸ਼ਾਂ ਅਤੇ ਨਾਕਾਮੂਰਾ ਦੇ ਮਾਮਲੇ

ਵਾਨਪੋਸ਼ਾਂ ਦਾ ਸੰਬੰਧ ਕੋਰੀਆ ਨਾਲ ਸੀ। ਇਹ ਲੋਕ ਮਨਚੂਰੀਆ ਵਿੱਚ ਵਸ ਗਏ ਅਤੇ ਜਮੀਨਾਂ ਪ੍ਰਾਪਤ ਕਰ ਲਈਆ। ਇਸ ਵਾਸਤੇ ਮਨਚੂਰੀਆ ਲੋਕਾਂ ਨੂੰ ਜਮੀਨ ਵਾਸਤੇ ਪਾਣੀ ਦੀ ਜਰੂਰਤ ਸੀ। ਇਹਨਾਂ ਲੋਕਾਂ ਨੇ ਬੰਨ ਬਣਾਉਣ ਲਈ ਖਾਈਆਂ ਪੁੱਟਣ ਦਾ ਕੰਮ ਸ਼ੁਰੂ ਕਰ ਦਿਤਾ ਜਿਸ ਨੂੰ ਚੀਨ ਦੇ ਕਿਸਾਨਾਂ ਨੇ ਰੋਕਿਆ ਪਰ ਅਖੀਰ 'ਚ ਲੜਾਈ ਸ਼ੁਰੂ ਹੋ ਗਈ। ਦੋਨੋ ਸਰਕਾਰ ਨੇ ਸ਼ਕਤੀ ਤੋਂ ਕੰਮ ਲਿਆ ਤੇ ਜਾਨੀ ਨੁਕਸ਼ਾਨ ਹੋਇਆ। ਦੋਨੋ ਦੇਸ਼ਾਂ ਵਿੱਚ ਭੰਡੀ ਪ੍ਰਚਾਰ ਹੋਇਆ ਜਿਸ ਨਾਲ ਜਾਪਾਨ, ਕੋਰੀਆ, ਚੀਨ 'ਤੇ ਮਨਚੂਰੀਆ ਵਿੱਚ ਪ੍ਰਚੰਡਤਾ ਭਿਆਨਕ ਰੂਪ ਧਾਰਨ ਕਰ ਗਈ। ਅਜੇ ਇਹ ਘਟਨਾ ਠੰਡੀ ਹੋ ਨਹੀਂ ਹੋਈ ਸੀ ਕਿ ਨਾਕਾਮੂਰਾ ਦਾ ਮਾਮਲਾ ਭੜਕ ਉਠਿਆ। ਜੂਨ 1931 ਨੂੰ ਜਾਪਾਨੀ ਸੈਨਾ ਦੇ ਕਪਤਾਨ ਨਾਕਾਮੂਰਾ ਨੂੰ ਚੀਨੀ ਸੈਨਿਕਾਂ ਨੇ ਇਕ ਉਜਾੜ ਥਾਂ ਤੇ ਮਾਰ ਦਿਤਾ। ਚੀਨੀ ਸਰਕਾਰ ਇਹ ਕਿਹ ਰਹੀ ਸੀ ਕਿ ਕਪਤਾਨ ਨਾਕਾਮੂਰਾ ਦੇ ਪਾਸਪੋਰਟ ਦੀ ਜਾਂਚ ਪੜਤਾਲ ਮਗਰੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਦੋੜ੍ਹਨ ਦਾ ਯਤਨ ਕਰਨ ਤੇ ਮਾਰਿਆ ਗਿਆ। ਦੂਜੇ ਪਾਸੇ ਜਾਪਾਨ ਵਿਚ ਚੀਨ ਵਿਰੋਧੀ ਭਾਵਨਾ ਭੜਕ ਉਠੀ ਤੇ ਲੋਕ ਜਾਪਾਨੀ ਸਰਕਾਰ 'ਤੇ ਚੀਨ ਪ੍ਰਤੀ ਕਠੋਰ ਨੀਤੀ ਅਪਣਾਉਣ ਲਉ ਜੋਰ ਪਾ ਰਹੇ ਸਨ।

Other Languages