ਮਾਸਾਨੋਬੂ ਫੁਕੂਓਕਾ

ਮਾਸਾਨੋਬੂ ਫੁਕੂਓਕਾ
Masanobu-Fukuoka.jpg
2002 ਦੀ ਨਵਦਾਨੀਆ ਵਰਕਸ਼ਾਪ ਵਿਖੇ ਫੁਕੂਓਕਾ
ਜਨਮ 2 ਫਰਵਰੀ 1913(1913-02-02)
ਈਯੋ, ਜਾਪਾਨ
ਮੌਤ 16 ਅਗਸਤ 2008(2008-08-16) (ਉਮਰ 95)
ਰਾਸ਼ਟਰੀਅਤਾ ਜਾਪਾਨੀ
ਪੇਸ਼ਾ ਖੇਤੀਬਾੜੀ ਵਿਗਿਆਨੀ, ਕਿਸਾਨ, ਲੇਖਕ
ਪ੍ਰਸਿੱਧੀ  ਦਰਸ਼ਨ, ਕੁਦਰਤੀ ਖੇਤੀ
Notable work ਦ ਵਨ ਸਟਰਾਅ ਰੈਵੇਲਿਊਸ਼ਨ
ਪੁਰਸਕਾਰ ਰਾਮੋਨ ਮੈਗਸੇਸੇ ਅਵਾਰਡ, ਦੇਸੀਕੋਟਾਮ ਅਵਾਰਡ, ਅਰਥ ਕੌਂਸਲ ਅਵਾਰਡ

ਮਾਸਾਨੋਬੂ ਫੁਕੂਓਕਾ(福岡 正信 , 2 ਫਰਵਰੀ 191316 ਅਗਸਤ 2008 ) ਇੱਕ ਜਾਪਾਨੀ ਕਿਸਾਨ ਅਤੇ ਦਾਰਸ਼ਨਿਕ ਸੀ। ਉਹ ਕੁਦਰਤੀ ਖੇਤੀ ਦੀ ਇੱਕ ਨਵੀਂ ਵਿਧੀ ਦੀ ਚਰਚਾ ਕਾਰਨ ਜੱਗ ਪ੍ਰਸਿੱਧ ਹੋਇਆ। ਉਹ ਬਿਨਾਂ ਵਹਾਈ, ਬਿਨਾਂ ਦਵਾਈ ਕੁਦਰਤੀ ਖੇਤੀ ਦੇ ਕਈ ਸੱਭਿਆਚਾਰਾਂ ਵਿੱਚ ਪ੍ਰਚਲਿਤ ਦੇਸੀ ਖੇਤੀ ਢੰਗਾਂ ਦਾ ਪ੍ਰਚਾਰਕ ਸੀ। [1] ਇਨ੍ਹਾਂ ਰਵਾਇਤੀ ਵਿਧੀਆਂ ਤੋਂ ਉਸਨੇ ਕੁਦਰਤੀ ਖੇਤੀ ਜਾਂ 'ਕੁਝ ਨਾ ਕਰੋ' ਨਾਮ ਦਾ ਆਪਣਾ ਵਿਸ਼ੇਸ਼ ਤਰੀਕਾ ਤਿਆਰ ਕਰ ਲਿਆ ਸੀ । [2] [3] [4]

ਫੁਕੂਓਕਾ ਅਨੇਕ ਜਾਪਾਨੀ ਕਿਤਾਬਾਂ, ਵਿਗਿਆਨਕ ਪਰਚਿਆਂ ਅਤੇ ਹੋਰ ਪ੍ਰਕਾਸ਼ਨਾਵਾਂ ਦਾ ਕਰਤਾ ਹੈ, ਅਤੇ ਦਸਤਾਵੇਜ਼ੀ ਟੈਲੀ ਫਿਲਮਾਂ ਅਤੇ ਇੰਟਰਵਿਊਆਂ ਵਿੱਚ 1970ਵਿਆਂ ਤੋਂ ਲੈਕੇ ਆਮ ਆਉਂਦਾ ਰਿਹਾ ਹੈ। [5] ਉਹਦਾ ਪ੍ਰਭਾਵ ਖੇਤੀ ਤੋਂ ਪਾਰ ਖੁਰਾਕ ਅਤੇ ਜੀਵਨ ਜਾਚ ਲਈ ਲਹਿਰਾਂ ਨਾਲ ਜੁੜੇ ਵਿਅਕਤੀਆਂ ਨੂੰ ਪ੍ਰੇਰਨਾ ਦੇਣ ਤੱਕ ਫੈਲ ਗਿਆ ਸੀ। ਉਹ ਕੁਦਰਤ ਦੇ ਅਸੂਲਾਂ ਨੂੰ ਡੂੰਘਾ ਘੋਖਣ ਦੀ ਅਹਿਮੀਅਤ ਤੋਂ ਭਲੀਭਾਂਤ ਜਾਣੂ ਸੀ। [6]

ਜੀਵਨ

ਫੁਕੂਓਕਾ ਦਾ ਜਨਮ 2 ਫਰਵਰੀ 1913 ਨੂੰ ਏਓ, ਅਹੀਮੇ, ਜਾਪਾਨ ਵਿਖੇ ਹੋਇਆ।

Other Languages