ਬੈਲੇ

ਦੇਗਾਸ ਦੀ ਰਚਨਾ ਦਅ ਡਾਂਸ ਕਲਾਸ, 1874 ਵਿੱਚ ਰਿਵਾਇਤੀ ਬੈੱਲ ਤੁਤੂ

ਬੈਲੇ ਇੱਕ ਕਿਸਮ ਦਾ ਪ੍ਰਦਰਸ਼ਨੀ ਨਾਚ ਹੈ ਜੀਹਦਾ ਅਰੰਭ 15ਵੀਂ ਸਦੀ ਦੇ ਇਤਾਲਵੀ ਨਵਯੁੱਗ ਦੇ ਦਰਬਾਰਾਂ 'ਚ ਹੋਇਆ ਅਤੇ ਬਾਅਦ ਵਿੱਚ ਫ਼ਰਾਂਸ ਅਤੇ ਰੂਸ ਵਿੱਚ ਇਹਦਾ ਵਿਕਾਸ ਇੱਕ ਸੰਗੀਤ ਸਮਾਰੋਹ ਨਾਚ ਵਜੋਂ ਹੋਇਆ। ਉਸ ਸਮੇਂ ਤੋਂ ਲੈ ਕੇ ਬੈਲੇ ਨਾਚ ਦਾ ਇੱਕ ਮਸ਼ਹੂਰ ਅਤੇ ਬਹੁਤ ਹੀ ਤਕਨੀਕੀ ਰੂਪ ਹੋ ਨਿੱਬੜਿਆ ਹੈ ਜੀਹਦੀ ਫ਼ਰਾਂਸੀਸੀ ਪਰਿਭਾਸ਼ਕੀ ਉੱਤੇ ਅਧਾਰਤ ਆਪਣੀ ਫ਼ਰਹੰਗ ਜਾਂ ਸ਼ਬਦਾਵਲੀ ਹੈ। ਇਹ ਆਲਮੀ ਪੱਧਰ ਉੱਤੇ ਕਾਫ਼ੀ ਅਸਰ ਰਸੂਖ਼ ਵਾਲ਼ਾ ਨਾਚ ਹੈ ਅਤੇ ਇਸਨੇ ਨਾਚ ਦੀਆਂ ਹੋਰ ਕਈ ਕਿਸਮਾਂ ਵਿੱਚ ਵਰਤੀਆਂ ਜਾਂਦੀਆਂ ਤਕਨੀਕਾਂ ਦੀ ਨੀਂਹ ਰੱਖੀ ਹੈ। ਬੈਲੇ ਨੂੰ ਸਿੱਖਣ ਅਤੇ ਇਸ ਵਿੱਚ ਮੁਹਾਰਤ ਪ੍ਰਾਪਤ ਕਰਨ ਵਾਸਤੇ ਸਾਲਾਂ ਬੱਧੀ ਸਿਖਲਾਈ ਦੀ ਲੋੜ ਪੈਂਦੀ ਹੈ ਅਤੇ ਲਿਆਕਤ ਨੂੰ ਕਾਇਮ ਰੱਖਣ ਲਈ ਚੋਖਾ ਅਭਿਆਸ ਲਾਜ਼ਮੀ ਹੈ। ਇਹਨੂੰ ਦੁਨੀਆਂ ਭਰ ਦੇ ਬੈਲੇ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ।

ਬੈਲੇ ਤੋਂ ਭਾਵ ਇੱਕ ਬੈਲੇ ਨਾਚ ਕਾਰਜ ਵੀ ਹੋ ਸਕਦਾ ਹੈ ਜੀਹਦੇ ਵਿੱਚ ਬੈਲੇ ਰਚਨਾ ਲਈ ਨਾਚ-ਲਿਖਾਈ ਅਤੇ ਸੰਗੀਤ ਸ਼ਾਮਲ ਹੁੰਦਾ ਹੈ। ਇਹਦੀ ਇੱਕ ਪ੍ਰਸਿੱਧ ਮਿਸਾਲ ਦਅ ਨੱਟਕਰੈਕਰ ਹੈ ਜੋ ਕਿ ਮੌਰੀਅਸ ਪੇਤੀਪਾ ਅਤੇ ਲੇਵ ਇਵਾਨੋਵ ਵੱਲੋਂ ਲਿਖੇ ਨਾਚ ਅਤੇ ਪਿਓਤਰ ਇਲਇਚ ਚਾਈਕੋਵਸਕੀ ਵੱਲੋਂ ਲਿਖੇ ਸੰਗੀਤ ਵਾਲ਼ਾ ਦੋ ਨਾਟਕੀ ਅੰਕਾਂ ਦਾ ਬੈਲੇ ਹੈ।

ਨਿਰੁਕਤੀ

ਬੈਲੇ ਸ਼ਬਦ ਫ਼ਰਾਂਸੀਸੀ ਤੋਂ ਆਇਆ ਹੈ ਅਤੇ 1630 ਦੇ ਲਗਭਗ ਅੰਗਰੇਜ਼ੀ ਵਿੱਚ ਉਧਾਰ ਲਿਆ ਗਿਆ ਅਤੇ ਉਸ ਤੋਂ ਮਗਰੋਂ ਪੰਜਾਬੀ ਵਿੱਚ ਦਾਖ਼ਲ ਹੋਇਆ। ਅੱਗੋਂ ਫ਼ਰਾਂਸੀਸੀ ਸ਼ਬਦ ਦਾ ਸਰੋਤ ਵੀ ਇਤਾਲਵੀ balletto/ਬਾਲੈਤੋ ਵਿੱਚ ਹੈ, ਜੋ ਕਿ ballo/ਬਾਲੋ (ਨਾਚ) ਦਾ ਛੁਟੇਰਾ ਰੂਪ ਹੈ ਜੋ ਲਾਤੀਨੀ ballo/ਬਾਲੋ, ballare/ਬਾਲਾਰੇ, ਭਾਵ "ਨੱਚਣਾ" ਤੋਂ ਆਇਆ ਹੈ,[1][2] ਜੋ ਅੱਗੋਂ ਯੂਨਾਨੀ "βαλλίζω" (ਬਾਲੀਜ਼ੋ/ballizo), "ਨੱਚਣਾ-ਕੁੱਦਣਾ" ਤੋਂ ਆਇਆ ਹੈ।[2][3]

Other Languages
Afrikaans: Ballet
Alemannisch: Ballett
العربية: باليه
অসমীয়া: বেলে নৃত্য
asturianu: Ballet
azərbaycanca: Balet
башҡортса: Балет
беларуская: Балет
беларуская (тарашкевіца)‎: Балет
български: Балет
বাংলা: ব্যালে
brezhoneg: Barrez
bosanski: Balet
català: Ballet
Chavacano de Zamboanga: Ballet
čeština: Balet
Чӑвашла: Балет
Cymraeg: Bale
dansk: Ballet
Deutsch: Ballett
Zazaki: Bale
Ελληνικά: Μπαλέτο
English: Ballet
Esperanto: Baleto
español: Ballet
eesti: Ballett
euskara: Ballet
فارسی: باله (رقص)
suomi: Baletti
français: Ballet
Frysk: Ballet
贛語: 芭蕾
galego: Ballet
עברית: בלט
हिन्दी: बैले
hrvatski: Balet
magyar: Balett
հայերեն: Բալետ
Bahasa Indonesia: Balet
Interlingue: Ballette
Ido: Baleto
italiano: Balletto
日本語: バレエ
Patois: Bale
Basa Jawa: Balèt
ქართული: ბალეტი
қазақша: Балет
한국어: 발레
Кыргызча: Балет
Latina: Ballatio
lietuvių: Baletas
latviešu: Balets
македонски: Балет
മലയാളം: ബാലെ
Bahasa Melayu: Balet
नेपाल भाषा: ब्याले
Nederlands: Ballet
norsk nynorsk: Ballett
norsk: Ballett
Novial: Balete
polski: Balet
português: Balé
română: Balet
русский: Балет
Scots: Ballet
srpskohrvatski / српскохрватски: Balet
Simple English: Ballet
slovenčina: Balet
slovenščina: Balet
shqip: Baleti
српски / srpski: Балет
Basa Sunda: Tari Balèt
svenska: Balett
தமிழ்: பாலே
тоҷикӣ: Балет
Tagalog: Ballet
Türkçe: Bale
татарча/tatarça: Balet
українська: Балет
oʻzbekcha/ўзбекча: Balet
Tiếng Việt: Múa ba lê
Winaray: Ballet
中文: 芭蕾舞
Bân-lâm-gú: Pa-lé-bú
粵語: 芭蕾