ਬਿਰਤਾਂਤਕ ਮੋਟਿਫ

ਬਿਰਤਾਂਤ ਵਿੱਚ, ਮੋਟਿਫ਼ ਇਸ ਅਵਾਜ਼ ਬਾਰੇ  (ਉੱਚਾਰਨ) ਵਾਰ ਵਾਰ ਵਰਤੇ ਗਏ ਉਸ ਤੱਤ ਨੂੰ ਕਹਿੰਦੇ ਹਨ ਜਿਸ ਦੀ ਕਹਾਣੀ ਵਿੱਚ ਪ੍ਰਤੀਕਮਈ ਅਹਿਮੀਅਤ ਹੋਵੇ। ਆਪਣੀ ਦੁਹਰਾਈ ਨਾਲ, ਮੋਟਿਫ਼ ਥੀਮ ਜਾਂ ਮੂਡ ਵਰਗੇ ਦੂਜੇ ਬਿਰਤਾਂਤਕ (ਜਾਂ ਸਾਹਿਤਕ) ਪਹਿਲੂ ਸਿਰਜਣ ਵਿੱਚ ਸਹਾਈ ਹੋ ਸਕਦਾ ਹੈ। [1] [2]

ਪਰਿਭਾਸ਼ਾ

ਮੋਟਿਫ ਦੀ ਪਰਿਭਾਸ਼ਾ ਦਿੰਦੇ ਹੋਏ ਸ਼ਿਪਲੇ (ਡਿਕਸ਼ਨਰੀ ਆਵ ਵਰਲਡ ਲਿਟਰੇਚਰ) ਨੇ ਦੱਸਿਆ ਹੈ,

ਇੱਕ ਸ਼ਬਦ ਜਾਂ ਨਿਸ਼ਚਿਤ ਸਾਂਚੇ ਵਿੱਚ ਢਲੇ ਹੋਏ ਵਿਚਾਰ ਜੋ ਸਮਾਨ ਹਾਲਤ ਦਾ ਬੋਧ ਕਰਾਉਣ ਜਾਂ ਸਮਾਨ ਭਾਵ ਜਗਾਣ ਲਈ ਕਿਸੇ ਇੱਕ ਹੀ ਰਚਨਾ ਅਤੇ ਇੱਕ ਹੀ ਜਾਤੀ ਦੀ ਵੱਖ ਵੱਖ ਰਚਨਾਵਾਂ ਵਿੱਚ ਵਾਰ ਵਾਰ ਵਰਤੇ ਹੋਣ, ਮੋਟਿਫ ਕਹਾਂਦੇ ਹਨ।

ਥੀਮ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਮੋਟਿਫ਼ ਦਾ ਨਾਮ ਦਿੱਤਾ ਜਾਂਦਾ ਹੈ। ਸਾਹਿਤ ਚਿੰਤਨ ਵਿੱਚ ਮੋਟਿਫ਼ ਦੀ ਵਰਤੋਂ ਕਈ ਅਰਥਾਂ ਵਿੱਚ ਹੁੰਦੀ ਰਹੀ ਹੈ। ਸਾਹਿਤ ਚਿੰਤਨ ਵਿੱਚ ਮੋਟਿਫ਼ ਨੂੰ ਇੱਕ ਅਜਿਹਾ ਤੱਤ ਮੰਨਿਆ ਜਾਂਦਾ ਰਿਹਾ ਹੈ ਜੋ ਇੱਕ ਤੋਂ ਵੱਧ ਸਾਹਿਤਕ ਕਿਰਤਾਂ ਵਿੱਚ ਦੁਹਰਾਇਆ ਜਾਂਦਾ ਹੈ। ਪਰ ਥੀਮ ਵਿਗਿਆਨ ਅਨੁਸਾਰ ਮੋਟਿਫ਼ ਇੱਕ ਅਜਿਹੀ ਇਕਾਈ ਹੈ ਜੋ ਕਿਸੇ ਇੱਕ ਰਚਨਾ ਵਿੱਚ ਪਈ ਹੁੰਦੀ ਹੈ ਤੇ ਇਸ ਦੀ ਸਾਰਥਕਤਾ ਉਸੇ ਰਚਨਾ ਵਿੱਚ ਹੈ ਜਿਸ ਨੂੰ ਕਿਸੇ ਹੋਰ ਰਚਨਾ ਵਿੱਚ ਪ੍ਰਵੇਸ਼ ਕਰਨ ਦੀ ਮਜ਼ਬੂਰੀ ਨਹੀਂ।

ਮੋਟਿਫ਼ ਨੂੰ ਰਚਨਾ ਦੀ ਮੁੱਢਲੀ ਇਕਾਈ ਵਜੋਂ ਪਛਾਣਿਆ ਜਾ ਸਕਦਾ ਹੈ। ਮੋਟਿਫ਼ ਅਜਿਹੀ ਥੀਮਕ ਇਕਾਈ ਹੈ ਜੋ ਆਪਣੇ ਆਪ ਵਿੱਚ ਪੂਰਨ ਵੀ ਹੈ ਤੇ ਦੂਜੇ ਰਚਨਾਤਮਕ ਮੋਟਿਫ਼ਾਂ ਨਾਲ ਅੰਤਰ ਸੰਬੰਧਿਤ ਵੀ।ਇਹ ਰਚਨਾ ਦੇ ਇੱਕ ਵਾਕ ਵਿੱਚ ਵੀ ਹੋ ਸਕਦੀ ਹੈ। ਕਥਾ ਸਮਗਰੀ ਦਾ ਅਧਿਅਨ ਦਰਸਾਉਂਦਾ ਹੈ ਬਿਰਤਾਂਤਕ ਮੋਟਿਫ ਦੀਆਂ ਦੋ ਕੇਂਦਰੀ ਕਿਸਮਾਂ ਹੁੰਦੀਆਂ ਹਨ

Other Languages
العربية: دالة (أدب)
فارسی: بن‌مایه
galego: Motivo
Basa Jawa: Motif (sastra)
ქართული: მოტივი
қазақша: Әдеби мотив
norsk nynorsk: Motiv i litteratur
Tiếng Việt: Mô típ