ਪੰਜਾਬ ਵਿਧਾਨ ਸਭਾ

ਪੰਜਾਬ ਵਿਧਾਨ ਸਭਾ
Coat of arms or logo
ਕਿਸਮ
ਕਿਸਮ
ਇੱਕਸਦਨੀ
ਪ੍ਰਧਾਨਗੀ
ਸਪੀਕਰਰਾਣਾ ਕੇ ਪੀ ਸਿੰਘ, ਭਾਰਤੀ ਰਾਸ਼ਟਰੀ ਕਾਂਗਰਸ
ਡਿਪਟੀ ਸਪੀਕਰਅਜਾਇਬ ਸਿੰਘ ਭੱਟੀ, ਭਾਰਤੀ ਰਾਸ਼ਟਰੀ ਕਾਂਗਰਸ
ਸਦਨ ਦੇ ਆਗੂ(ਮੁੱਖ ਮੰਤਰੀ)ਕੈਪਟਨ ਅਮਰਿੰਦਰ ਸਿੰਘਭਾਰਤੀ ਰਾਸ਼ਟਰੀ ਕਾਂਗਰਸ
ਵਿਰੋਧੀ ਸਦਨ ਆਗੂਹਰਪਾਲ ਸਿੰਘ ਚੀਮਾਆਮ ਆਦਮੀ ਪਾਰਟੀ
ਬਣਤਰ
ਸੀਟਾਂ

117

ਪੰਜਾਬ ਸਰਕਾਰ (78)

 •      ਭਾਰਤੀ ਰਾਸ਼ਟਰੀ ਕਾਂਗਰਸ:78

ਵਿਰੋਧੀ ਦਲ (38)

 •      ਆਮ ਆਦਮੀ ਪਾਰਟੀ:17
 •      ਸ਼ਰੋਮਣੀ ਅਕਾਲੀ ਦਲ:14
 •      ਭਾਰਤੀ ਜਨਤਾ ਪਾਰਟੀ:3
 •      ਲੋਕ ਇਨਸਾਫ ਪਾਦਟੀ:2
 •      ਆਜਾਦ (ਆਮ ਆਦਮੀ ਪਾਰਟੀ 'ਚੋ ਬਰਖਾਸਤ):2

ਹੋਰ (1)

 •      ਖਾਲੀ:1
250px
ਮਿਆਦ ਦੀ ਲੰਬਾਈ
5 ਸਾਲ
ਚੋਣਾਂ
ਚੋਣ ਪ੍ਰਣਾਲੀ
ਪਹਿਲੀ ਪਿਛਲੀ ਪੋਸਟ
ਆਖਰੀ ਚੋਣਾਂ
4 ਫਰਵਰੀ 2017
ਮੀਟਿੰਗ ਦੀ ਜਗ੍ਹਾ
Palace of Assembly Chandigarh 2006.jpg
ਵਿਧਾਨ ਭਵਨ, ਚੰਡੀਗੜ੍ਹ, ਭਾਰਤ
ਵੈੱਬਸਾਈਟ
ਹੋਮਪੇਜ

ਪੰਜਾਬ ਵਿਧਾਨ ਸਭਾ [1]ਪੰਜਾਬ ਦੀ ਇੱਕ ਸਦਨੀ ਵਿਧਾਨ ਸਭਾ ਹੈ। ਅੱਜ ਦੇ ਸਮੇਂ, ਇਹ 117 ਮੈਬਰੀ ਸਦਨ ਹੈ, ਜਿਹਨਾਂ ਦੀ ਚੋਣ 117 ਹਲਕਿਆਂ ਵਿੱਚੋਂ ਕੀਤੀ ਜਾਂਦੀ ਹੈ।[2]

ਸਮਾਂ ਸਾਰਣੀ

 • ਦੇਸ਼ ਦੀ 1947 ਵਿੱਚ ਹੋਈ ਵੰਡ ਬਾਅਦ ਨਵੀਂ ਵਿਧਾਨ ਸਭਾ ਅਪਰੈਲ 1952 ਨੂੰ ਹੋਂਦ ਵਿੱਚ ਆਈ। ਸਾਂਝੇ ਪੰਜਾਬ ਵਿੱਚ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੋ ਸਦਨ ਕਾਇਮ ਹੋਏ। ਵਿਧਾਨ ਪਰਿਸ਼ਦ ਨੂੰ ਹੇਠਲਾ ਸਦਨ ਅਤੇ ਵਿਧਾਨ ਸਭਾ ਨੂੰ ਉੱਪਰਲਾ ਸਦਨ ਕਿਹਾ ਜਾਂਦਾ ਸੀ।
 • ਸੰਨ 1956 ’ਚ ਆਜ਼ਾਦੀ ਬਾਅਦ ਪੰਜਾਬ ਦਾ ਪਹਿਲਾ ਪੁਨਰਗਠਨ ਹੋਇਆ ਤਾਂ ਪੈਪਸੂ ਪੰਜਾਬ ਦਾ ਹਿੱਸਾ ਬਣ ਗਿਆ। ਸਾਲ 1957 ਵਿੱਚ ਵਿਧਾਨ ਪਰਿਸ਼ਦ ਦੀਆਂ ਸੀਟਾਂ 46 ਤੋਂ ਵਧਾ ਕੇ 51 ਹੋ ਗਈਆਂ। ਉਸ ਵੇਲੇ ਵਿਧਾਨ ਪਰਿਸ਼ਦ ਦਾ ਸਦਨ ਜਿਹੜੀ ਇਮਾਰਤ ਵਿੱਚ ਹੁੰਦਾ ਸੀ, ਉਹ ਇਸ ਵੇਲੇ ਹਰਿਆਣਾ ਵਿਧਾਨ ਸਭਾ ਅਖਵਾਉਂਦੀ ਹੈ।
 • ਸੰਨ 1966 ਨੂੰ ਸਾਂਝੇ ਪੰਜਾਬ ਦੀ ਥਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਹੋਂਦ ਵਿੱਚ ਆ ਗਏ। ਉਸ ਵੇਲੇ ਪੰਜਾਬ ਵਿਧਾਨ ਪਰਿਸ਼ਦ ਦੀਆਂ ਸੀਟਾਂ ਦੀ ਗਿਣਤੀ ਘਟ ਕੇ 40 ’ਤੇ ਆ ਗਈ। ਸੰਨ 1966 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 104 ਤੈਅ ਕੀਤੀ ਗਈ।
 • ਕੋਈ ਸਮਾਂ ਸੀ ਜਦੋਂ 1967 ਵਿੱਚ ਨਵੇਂ ਬਣੇ ਪੰਜਾਬ ਦੀ ਪਹਿਲੀ ਵਿਧਾਨ ਸਭਾ [3] ਵਿੱਚ ਭਾਰਤੀ ਜਨਸੰਘ ਦੇ ਨੌਂ ਮੈਂਬਰ ਸੀ। ਉਸ ਵੇਲੇ ਭਾਰਤੀ ਜਨਤਾ ਪਾਰਟੀ ਹੋਂਦ ਵਿੱਚ ਨਹੀਂ ਆਈ ਸੀ। ਭਾਰਤੀ ਕਮਿਊਨਿਸਟ ਪਾਰਟੀ ਦੇ ਦੋਵੇਂ ਧੜੇ ਸਦਨ ਵਿੱਚ ਆਪਣੀ ਚੰਗੀ ਥਾਂ ਰੱਖਦੇ ਸਨ। ਸੀ.ਪੀ.ਆਈ. ਦੇ ਪੰਜ ਮੈਂਬਰ ਸਨ ਅਤੇ ਸੀ.ਪੀ.ਐਮ. ਦੇ ਤਿੰਨ ਮੈਂਬਰ ਸਨ। ਸ਼੍ਰੋਮਣੀ ਅਕਾਲੀ ਦਲ ਉਸ ਵੇਲੇ ਵੀ ਵੰਡਿਆ ਹੋਇਆ ਵਿਰੋਧੀ ਧਿਰ ਵਿੱਚ ਬੈਠਾ ਸੀ।
 • ਸੰਨ 1969 ਤਕ ਵੀ ਭਾਰਤੀ ਜਨਸੰਘ ਕਾਇਮ ਸੀ ਅਤੇ ਇਸ ਦੇ ਅੱਠ ਮੈਂਬਰ ਜਿੱਤੇ ਸਨ। ਦੋਵਾਂ ਕਮਿਊਨਿਸਟ ਪਾਰਟੀਆਂ ਦੇ ਛੇ ਮੈਂਬਰ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ 43 ਸੀਟਾਂ ਲੈ ਕੇ ਸਭ ਤੋਂ ਵੱਡੀ ਧਿਰ ਬਣੀ ਸੀ।
 • ਪੰਜਾਬ ਦੇ ਅਸੈਂਬਲੀ ਇਤਿਹਾਸ ਨੇ ਉਸ ਵੇਲੇ ਨਵਾਂ ਮੋੜ ਕੱਟਿਆ ਜਦੋਂ 1970 ਨੂੰ ਵਿਧਾਨ ਪਰਿਸ਼ਦ ਖ਼ਤਮ ਹੋ ਗਈ। ਉਸ ਬਾਅਦ ਕਈ ਮੌਕਿਆਂ ’ਤੇ ਵਿਧਾਨ ਪਰਿਸ਼ਦ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਰਾਜ ਦੇ ਲੋਕਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ। ਇਸ ਦੀ ਸਫ਼ੈਦ ਹਾਥੀ ਨਾਲ ਤੁਲਨਾ ਕੀਤੀ ਗਈ। ਇਹ ਕਿਹਾ ਗਿਆ ਕਿ ਰਾਜ ’ਤੇ ਵਾਧੂ ਦਾ ਖਰਚਾ ਪਏਗਾ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਵੇਲੇ ਵੀ ਕੋਸ਼ਿਸ਼ਾਂ ਹੋਈਆਂ ਪਰ ਗੱਲ ਨਾ ਬਣੀ। ਇੱਥੋਂ ਤਕ ਕਿ ਇੱਕ ਵਾਰ ਤਾਂ ਮਾਮਲਾ ਪ੍ਰਵਾਨਗੀ ਲਈ ਦਿੱਲੀ ਵੀ ਭੇਜ ਦਿੱਤਾ ਗਿਆ ਸੀ।
 • ਸੰਨ 1972 ਦੀਆਂ ਚੋਣਾਂ ਇਸ ਦੀ ਮਿਸਾਲ ਹਨ। ਭਾਰਤੀ ਜਨਸੰਘ ਸਿਫ਼ਰ ’ਤੇ ਆ ਗਈ ਪਰ ਸੀ.ਪੀ.ਆਈ. ਵੱਡੇ ਗਰੁੱਪ ਵਜੋਂ 10 ਸੀਟਾਂ ਹਾਸਲ ਕਰ ਕੇ ਸਦਨ ਵਿੱਚ ਪੁੱਜੀ। ਕਾਂਗਰਸ ਪਾਰਟੀ 66 ਸੀਟਾਂ ਲੈ ਕੇ ਸੱਤਾ ਵਿੱਚ ਆ ਗਈ।
 • ਸੰਨ 1977 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਦੀ ਕਮਾਲ ਇਹ ਰਹੀ ਕਿ ਸੀ.ਪੀ.ਆਈ. ਸੱਤ ਸੀਟਾਂ ਲੈ ਗਈ ਅਤੇ ਸੀ.ਪੀ.ਐਮ. ਨੂੰ ਅੱਠ ਸੀਟਾਂ ਮਿਲੀਆਂ। ਕਾਂਗਰਸ ਨੂੰ ਕੇਵਲ 17 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਇਸ ਤਰ੍ਹਾਂ ਖੱਬੀਆਂ ਪਾਰਟੀਆਂ ਸਦਨ ਅੰਦਰ ਇੱਕ ਮਜ਼ਬੂਤ ਧਿਰ ਵਜੋਂ ਉ¤ਭਰ ਕੇ ਸਾਹਮਣੇ ਆਈਆਂ। ਇਹ ਵੀ ਅਹਿਮ ਹੈ ਕਿ 1977 ਵਿੱਚ ਹੀ ਪਹਿਲੀ ਵਾਰ 104 ਦੀ ਥਾਂ 117 ਵਿਧਾਨ ਸਭਾ ਸੀਟਾਂ ਬਣੀਆਂ।
 • ਸੰਨ 1980 ਦੀਆਂ ਚੋਣਾਂ ਵਿੱਚ ਜਨਸੰਘ ਦੀ ਥਾਂ ਭਾਰਤੀ ਜਨਤਾ ਪਾਰਟੀ ਆ ਗਈ ਪਰ ਉਸ ਨੂੰ ਕੇਵਲ ਇੱਕ ਹੀ ਸੀਟ ਮਿਲੀ। ਉਸ ਵੇਲੇ ਵੀ ਕਮਿਊਨਿਸਟਾਂ ਦਾ 14 ਮੈਂਬਰੀ ਮਜ਼ਬੂਤ ਧੜਾ ਸੀ। ਕਾਂਗਰਸ 63 ਸੀਟਾਂ ਲੈ ਕੇ ਸੱਤਾ ਵਿੱਚ ਆ ਗਈ ਪਰ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 37 ਸੀਟਾਂ ਹੀ ਪਈਆਂ।
 • ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਬਾਅਦ ਪਹਿਲੀਆਂ ਚੋਣਾਂ 1992 ਨੂੰ ਹੋਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਉਸ ਚੋਣ ਵਿੱਚ ਕਮਿਊਨਿਸਟ ਸਿਮਟ ਕੇ ਛੇ ’ਤੇ ਆ ਗਏ ਅਤੇ ਕਾਂਗਰਸ ਵੱਡੀ ਧਿਰ ਵਜੋਂ 87 ’ਤੇ ਚਲੀ ਗਈ। ਬਸਪਾ ਵੀ ਤਕੜੇ ਗਰੁੱਪ ਵਜੋਂ ਉ¤ਭਰ ਕੇ ਨੌਂ ਸੀਟਾਂ ’ਤੇ ਕਾਬਜ਼ ਹੋ ਗਈ।
 • ਸਾਲ 1997 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ 75 ਸੀਟਾਂ ਲੈ ਗਿਆ ਕਿਉਂ ਜੋ ਖਾੜਕੂਵਾਦ ਅਤੇ ਪੁਲੀਸ ਵਧੀਕੀਆਂ ਤੋਂ ਸਤਾਏ ਲੋਕਾਂ ਨੇ ਕਾਂਗਰਸ ਨੂੰ 14 ਸੀਟਾਂ ’ਤੇ ਸੀਮਤ ਕਰ ਦਿੱਤਾ। ਭਾਜਪਾ 18 ਸੀਟਾਂ ਲੈ ਗਈ ਅਤੇ ਅਕਾਲੀ ਦਲ (ਮਾਨ) ਦਾ ਇੱਕ ਮੈਂਬਰ ਪਹਿਲੀ ਵਾਰ ਸਦਨ ਵਿੱਚ ਪੁੱਜਾ। ਸੀ.ਪੀ.ਆਈ. ਦੋ ਸੀਟਾਂ ’ਤੇ ਰਹਿ ਗਈ ਅਤੇ ਬਸਪਾ ਨੂੰ ਇੱਕੋ ਸੀਟ ਨਾਲ ਹੀ ਸਬਰ ਕਰਨਾ ਪਿਆ। ਸੀ.ਪੀ.ਐਮ. ਦਾ ਖਾਤਾ ਹੀ ਨਾ ਖੁੱਲ੍ਹ ਸਕਿਆ।
 • ਸਾਲ 2002 ਦੀਆਂ ਚੋਣਾਂ ਵਿੱਚ ਕਾਂਗਰਸ 64 ਸੀਟਾਂ ਲੈ ਕੇ ਜ਼ਬਰਦਸਤ ਹੁੰਗਾਰੇ ਨਾਲ ਸੱਤਾ ਵਿੱਚ ਆਈ। ਸ਼੍ਰੋਮਣੀ ਅਕਾਲੀ ਦਲ 41 ਅਤੇ ਭਾਜਪਾ ਨੂੰ ਕੇਵਲ ਤਿੰਨ ਸੀਟਾਂ ਹੀ ਮਿਲੀਆਂ। ਪੰਜਾਬ ਵਿਧਾਨ ਸਭਾ ਚੋਣਾਂ ਦੇ ਇਤਿਹਾਸ ਵਿੱਚ ਅਜਿਹਾ ਮੋੜ ਆਇਆ ਜਦੋਂ ਖੱਬੀ ਧਿਰ ਸਦਨ ਤੋਂ ਹੀ ਬਾਹਰ ਹੋ ਗਈ। ਬਹੁਜਨ ਸਮਾਜ ਪਾਰਟੀ ਵੀ ਪਿਛਲੀਆਂ ਕਈ ਚੋਣਾਂ ਵਿੱਚ ਵਿਧਾਨ ਸਭਾ ਅੰਦਰ ਆਪਣਾ ਖਾਤਾ ਖੋਲ੍ਹਣ ਲਈ ਜੱਦੋ-ਜਹਿਦ ਕਰ ਰਹੀ ਹੈ।
 • ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਨੇ ਅਕਾਲੀ ਦਲ ਨੂੰ 50 ਅਤੇ ਭਾਜਪਾ ਨੂੰ 19 ਸੀਟਾਂ ਦੇ ਕੇ ਮੁੜ ਸੱਦਾ ਵਿੱਚ ਲਿਆਂਦਾ ਅਤੇ ਕਾਂਗਰਸ 43 ਸੀਟਾਂ ਲੈ ਕੇ ਵਿਰੋਧੀ ਧਿਰ ਵਜੋਂ ਉ¤ਭਰ ਕੇ ਸਾਹਮਣੇ ਆਈ। ਇਸੇ ਚੋਣ ਵਿੱਚ ਹੀ ਕਮਿਊਨਿਸਟਾਂ ਦਾ ਸਦਨ ਅੰਦਰ ਦੀਵਾ ਬੁਝਿਆ ਹੀ ਰਿਹਾ। ਪੰਜਾਬ ਵਿਧਾਨ ਸਭਾ ਨੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਦਨ ਦੀ ਮੈਂਬਰੀ ਖਾਰਜ ਕਰ ਦਿੱਤੀ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਹ ਸੁਪਰੀਮ ਕੋਰਟ ਤੋਂ ਬਹਾਲ ਹੋ ਕੇ ਇਸੇ ਸਦਨ ਦੇ ਮੁੜ ਮੈਂਬਰ ਬਣ ਗਏ। ਵਿਧਾਨ ਸਭਾ ਨੇ ਬੀਰਦਵਿੰਦਰ ਸਿੰਘ (ਕਾਂਗਰਸ) ਅਤੇ ਹਰਦੇਵ ਅਰਸ਼ੀ (ਸੀ.ਪੀ.ਆਈ.) ਨੂੰ ਵਧੀਆ ਬੁਲਾਰੇ ਵਜੋਂ ਸਨਮਾਨਤ ਕੀਤਾ ਸੀ। ਹੁਣ ਤਕ ਦੇ ਅਸੈਂਬਲੀ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਅਤੇ ਆਖ਼ਰੀ ਸਨਮਾਨ ਸੀ। ਇਸੇ ਸਦਨ ਨੇ ਪਹਿਲੀ ਵਾਰ ਚੌਥੀ ਵਾਰੀ ਮੁੱਖ ਮੰਤਰੀ ਬਣੇ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਖੇਰੂੰ-ਖੇਰੂੰ ਹੁੰਦੇ ਵੇਖਿਆ ਹੈ।
 • ਸੰਨ 1992 ਦੀ ਉਪ ਚੋਣ ਵਿੱਚ ਬੇਅੰਤ ਸਿੰਘ ਵਰਗੇ ਅਣਥੱਕ ਮੁੱਖ ਮੰਤਰੀ ਦੇ ਉਮੀਦਵਾਰ ਨੂੰ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਸਖ਼ਤ ਮੁਕਾਬਲੇ ਨਾਲ ਹਰਾ ਕੇ ਸ੍ਰੀ ਬਾਦਲ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਪਹਿਲੀ ਵਾਰ ਵਿਧਾਨ ਸਭਾ ਵਿੱਚ ਪੁੱਜਿਆ। ਮੌਜੂਦਾ ਪਾਰੀ ’ਚ ਉਹ ਵਿੱਤ ਮੰਤਰੀ ਬਣਿਆ ਅਤੇ ਇਸੇ ਦੌਰ ’ਚ ਮੁੱਖ ਮੰਤਰੀ ਬਾਦਲ ਨਾਲ ਤਿੱਖੇ ਮੱਤਭੇਦਾਂ ਬਾਅਦ ਉਹ ਪਾਰਟੀ ਛੱਡ ਗਿਆ।
 • ਇੰਜ ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਡਾ. ਉਪਿੰਦਰਜੀਤ ਕੌਰ ਮਹਿਲਾ ਵਿੱਤ ਮੰਤਰੀ ਵਜੋਂ ਸਦਨ ਵਿੱਚ ਆਏ। ਇਹ ਵੀ ਅਹਿਮ ਹੈ ਕਿ ਅਲਵਿਦਾ ਆਖ ਰਹੀ ਵਿਧਾਨ ਸਭਾ ਨੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦੇਣ ਵਾਲਾ ਬਿੱਲ ਪਾਸ ਕੀਤਾ ਜਿਹੜਾ ਕਿ ਬਾਅਦ ਵਿੱਚ ਐਕਟ ਦੇ ਰੂਪ ਵਿੱਚ ਲਾਗੂ ਹੋਇਆ।
 • ਸਾਲ 2012 ਨੂੰ ਪੰਜਾਬ ਵਿਧਾਨ ਸਭਾ[4] ਵਿੱਚ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਦੁਜੀ ਵਾਰੀ ਸਰਕਾਰ ਬਣੀ।
 • ਸਾਲ 2017 ਨੂੰ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਨੇ ਦੋ ਤਿਹਾਈ ਬਹੁਮਤ ਨਾਲ ਜਿੱਤ ਦਰਜ ਕੀਤੀ। ਪਹਿਲੀ ਵਾਰ ਚੋਣ ਲੜ ਰਹੀ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਪਾਰਟੀ ਬਣੀ।