ਪ੍ਰਗਤੀਵਾਦ

ਪ੍ਰਗਤੀਵਾਦ (Progressivism) ਇੱਕ ਰਾਜਨੀਤਕ ਅਤੇ ਸਾਮਾਜਕ ਦਰਸ਼ਨ ਹੈ ਜੋ ਪ੍ਰਗਤੀ ਦੇ ਵਿਚਾਰ ਤੇ ਆਧਾਰਿਤ ਹੈ। ਇਸ ਵਿਚਾਰ ਅਨੁਸਾਰ ਵਿਗਿਆਨ, ਤਕਨਾਲੋਜੀ ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਤਰੱਕੀ ਮਾਨਵੀ ਦਸ਼ਾ ਨੂੰ ਸੁਧਾਰ ਸਕਦੀ ਹੈ। ਇਸ ਧਾਰਨਾ ਦੀ ਵਰਤੋਂ ਉਨ੍ਹਾਂ ਵਿਚਾਰਧਾਰਾਵਾਂ ਅਤੇ ਅੰਦੋਲਨਾਂ ਦੇ ਸੰਦਰਭ ਵਿੱਚ ਕੀਤੀ ਜਾਂਦੀ ਹੈ ਜੋ ਆਰਥਕ ਅਤੇ ਸਾਮਾਜਕ ਨੀਤੀਆਂ ਵਿੱਚ ਸਮਾਜਿਕ ਬਰਾਬਰੀ ਅਤੇ ਇਨਸਾਫ਼ ਦੇ ਲਈ ਤਬਦੀਲੀ ਜਾਂ ਸੁਧਾਰ ਦੇ ਪੱਖ ਵਿੱਚ ਹੁੰਦੇ ਹਨ। ਪ੍ਰਗਤੀਵਾਦ ਦਾ ਆਰੰਭ ਯੂਰਪ ਵਿੱਚ ਪ੍ਰਬੁੱਧਤਾ ਦੇ ਦੌਰ ਵਿੱਚ ਇਸ ਵਿਸ਼ਵਾਸ ਵਿੱਚੋਂ ਹੋਇਆ ਕਿ ਯੂਰਪ ਦੱਸ ਰਿਹਾ ਹੈ ਕਿ ਪ੍ਰਤੱਖ ਗਿਆਨ ਦੀਆਂ ਬੁਨਿਆਦਾਂ ਨੂੰ ਮਜ਼ਬੂਤ ਕਰਨ ਰਾਹੀਂ ਸਮਾਜ ਬਰਬਰਤਾ ਦੀਆਂ ਸਥਿੱਤੀਆਂ ਵਿੱਚੋਂ ਨਿਕਲ ਕੇ ਸਭਿਅਤਾ ਦੇ ਦੌਰ ਵਿੱਚ ਦਾਖਲ ਹੋ ਸਕਦੇ ਹਨ।[1] ਪ੍ਰਬੁੱਧਤਾ ਦੇ ਦੌਰ ਦੀਆਂ ਹਸਤੀਆਂ ਦਾ ਖਿਆਲ ਸੀ ਕਿ ਪ੍ਰਗਤੀ ਦੀ ਧਾਰਨਾ ਸਭਨਾਂ ਸਮਾਜਾਂ ਤੇ ਲਾਗੂ ਹੁੰਦੀ ਹੈ ਅਤੇ ਇਹ ਕਿ ਅਜਿਹੇ ਵਿਚਾਰ ਯੂਰਪ ਤੋਂ ਸਾਰੇ ਵਿਸ਼ਵ ਵਿੱਚ ਫੈਲ ਜਾਣਗੇ।[1]

ਅਰਥ

ਪ੍ਰਗਤੀ ਸ਼ਬਦ ਅੰਗ੍ਰੇਜੀ ਭਾਸ਼ਾ ਦੇ ਪ੍ਰੋਗਰੇਸ ਸ਼ਬਦ ਜਿਹੜਾ ਕਿ ਲਾਤੀਨੀ ਭਾਸ਼ਾ ਦੇ ਪ੍ਰੋ+ਗਰੇਡੀਅਰ ਤੋਂ ਬਣਿਆ ਹੈ।ਇਸ ਦਾ ਸਧਾਰਨ ਅਰਥ ਅਗੇ ਵਧਣਾ ਜਾਂ ਉਨਤੀ ਕਰਨਾ ਹੈ।ਪ੍ਰਗਤੀ ਦਾ ਸੰਸਕ੍ਰਿਤ ਮੂਲ 'ਗਮ' ਧਾਤੂ ਹੈ।ਇਸ ਦੇ ਅਰਥ ਹਨ ਅਗੇ ਵਧਣਾ ,ਕਿਰਿਆਸ਼ੀਲ ਹੋਣਾ,ਸਟੇਟਿਕ ਦੀ ਥਾਂ ਤੇ ਡਾਇਨਮਿਕ ਹੋਣਾ,ਹਰਕਤ ਵਿਚ ਆਉਣਾ ਆਦਿ ਹੈ।ਇਸ ਪ੍ਰਕਾਰ ਪ੍ਰਗਤੀ ਸ਼ਬਦ ਦਾ ਦਾਇਰਾ ਵਿਸ਼ਾਲ ਤੇ ਵਿਸ੍ਰਤ੍ਰਿਤ ਹੈ। ਪ੍ਰਗਤੀਵਾਦ ਮਾਰਕਸਵਾਦ ਦਾ ਸਾਹਿਤਕ ਵਿਚਾਰਧ੍ਰਾਈ ਪਰਤੌ ਹੈ। ਰਾਜਨੀਤੀਕ ਖੇਤਰ ਦਾ ਸਮਾਜਵਾਦ ਸਾਹਿਤ ਵਿਚ ਪ੍ਰਗਤੀਵਾਦ ਦੀ ਸੰਗਿਆ ਦਾ ਰੂਪ ਧਾਰਣ ਕਰਦਾ ਹੈ। ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿਚਲੇ ਪ੍ਰਗਤੀ ਸ਼ਬਦ ਬਾਰੇ ਵਿਚਾਰ ਪ੍ਰਗਟਾਉਦੇ ਹੋਏ ਕੁਝ ਵਿਦਵਾਨ\ਸਹਿਤਕਾਰ ਇਸ ਨੂ ਸ਼ਪਸ਼ਟ ਤੇ ਪ੍ਰਤਖ ਰੂਪ ਵਿਚ ਮਾਰਕਸਵਾਦ ਨਾਲ ਸਬੰਧਤ ਕਰਦੇ ਹਨ। ਕੁਝ ਵਿਦਵਾਨ ਅਤੇ ਸਾਹਿਤਕਾਰ ਇਸ ਨੂੰ ਮਾਰਕਸਵਾਦ ਨਾਲੋਂ ਵਿਛੁੰਨਦਿਆ ਇਸ ਦੇ ਵਿਲਖਣ ਤੇ ਵਖਰੇ ਸੁਭਾਅ ਨੂੰ ਨਿਰਧਾਰਤ ਕਰਨ ਦਾ ਯਤਨ ਕੀਤਾ ਹੈ।

Other Languages
العربية: تقدمية
asturianu: Progresismu
български: Прогресивизъм
català: Progressisme
čeština: Progresivismus
Ελληνικά: Προοδευτισμός
English: Progressivism
Esperanto: Progresismo
español: Progresismo
euskara: Progresismo
français: Progressisme
galego: Progresismo
עברית: קידמה
हिन्दी: प्रगतिवाद
hrvatski: Progresivizam
íslenska: Framfarahyggja
italiano: Progressismo
한국어: 진보주의
latviešu: Progresīvisms
नेपाली: प्रगतिवाद
Nederlands: Progressivisme
occitan: Progressisme
polski: Progresywizm
português: Progressismo
română: Progresism
srpskohrvatski / српскохрватски: Progresivizam
Simple English: Progressivism
српски / srpski: Прогресивизам
తెలుగు: ప్రగతివాదం
Türkçe: İlerlemecilik
українська: Прогресивізм
Tiếng Việt: Chủ nghĩa tiến bộ
中文: 進步主義
粵語: 進步主義