ਦ ਵੈਲਥ ਆਫ਼ ਨੇਸ਼ਨਜ

ਐਡਮ ਸਮਿਥ ਥੀਏਟਰ, ਕਰਕਾਦੀ ਵਿੱਚ ਸਮਿਥ ਦਾ ਬੁੱਤ
ਦ ਵੈਲਥ ਆਫ਼ ਨੇਸ਼ਨਜ  
Wealth of Nations.jpg
ਲੇਖਕਐਡਮ ਸਮਿਥ
ਵਿਧਾਅਰਥਸ਼ਾਸਤਰ
ਪ੍ਰਕਾਸ਼ਕਡਬਲਿਊ ਸਟਰਾਹਨ ਅਤੇ ਟੀ ਕੇਦੈੱਲ, ਲੰਦਨ

ਐਨ ਇੰਕਵਾਇਰੀ ਇੰਟੂ ਦ ਨੇਚਰ ਐਂਡ ਕਾਜੇਜ ਆਫ ਦ ਵੈਲਥ ਆਫ ਨੇਸ਼ਨਜ (An Inquiry into the Nature and Causes of the Wealth of Nations, ਅਰਥਸ਼ਾਸਤਰ ਦੇ ਪਿਤਾਮਾ ਐਡਮ ਸਮਿਥ (1723 - 1790) ਦੀ ਸਭ ਤੋਂ ਅਹਿਮ ਲਿਖਤ ਹੈ ਜਿਹੜੀ 'ਕੌਮਾਂ ਦੀ ਦੌਲਤ' (ਵੈਲਥ ਆਫ਼ ਨੇਸ਼ਨਜ) ਦੇ ਨਾਂ ਨਾਲ ਮਸ਼ਹੂਰ ਹੈ। ਇਸ ਦਾ ਪਹਿਲਾਂ ਪ੍ਰਕਾਸ਼ਨ 1776 ਵਿੱਚ ਹੋਇਆ ਸੀ। ਇਹ ਕਲਾਸੀਕਲ ਅਰਥ ਸ਼ਾਸਤਰ ਦਾ ਮੁੱਢਲਾ ਗਰੰਥ ਹੈ।

ਉਦਯੋਗਕ ਕਰਾਂਤੀ ਦੇ ਪੁਰਾਣੇ ਅਰਥਸ਼ਾਸਤਰੀ ਵਿਚਾਰਾਂ ਦੇ ਨਾਲ ਇਸ ਗਰੰਥ ਵਿੱਚ ਕਿਰਤ ਵੰਡ, ਉਤਪਾਦਕਤਾ ਅਤੇ ਅਜ਼ਾਦ ਬਾਜ਼ਾਰ ਆਦਿ ਮਜ਼ਮੂਨਾਂ ਉੱਤੇ ਵਿਚਾਰ ਕੀਤਾ ਗਿਆ ਹੈ। ਐਡਮ ਸਮਿਥ ਦੇ ਅਨੁਸਾਰ ਘੱਟ ਤੋਂ ਘੱਟ ਸਰਕਾਰੀ ਦਖ਼ਲ ਹੋਣ ਉੱਤੇ ਹੀ ਸਰਮਾਇਆ ਦਾ ਵਿਅਕਤੀਗਤ ਅਤੇ ਦੇਸ਼ ਦੀ ਖੁਸ਼ਹਾਲੀ ਲਈ ਸਭ ਤੋਂ ਉੱਤਮ ਇਸਤੇਮਾਲ ਕੀਤਾ ਜਾ ਸਕਦਾ ਹੈ। ਉਸ ਦਾ ਮੰਨਣਾ ਸੀ ਕਿ ਅਜ਼ਾਦ ਬਾਜ਼ਾਰ ਵਿੱਚ ਕੰਪੀਟੀਸ਼ਨ ਨਾਲ ਆਰਥਿਕ ਗਤੀਵਿਧੀਆਂ ਵੱਧਦੀਆਂ ਹਨ, ਜੋ ਕਿਸੇ ਵੀ ਦੇਸ਼ ਅਤੇ ਉਸ ਦੇ ਨਾਗਰਿਕਾਂ ਲਈ ਹਰ ਮਾਅਨੇ ਵਿੱਚ ਫਾਦਏਮੰਦ ਹੁੰਦੀਆਂ ਹਨ।

ਇਤਿਹਾਸ

ਦ ਵੈਲਥ ਆਫ਼ ਨੇਸ਼ਨਜ ਸਕਾਟਿਸ਼ ਪ੍ਰਬੁੱਧਤਾ ਅਤੇ ਸਕਾਟਿਸ਼ ਖੇਤੀਬਾੜੀ ਇਨਕਲਾਬ ਦੇ ਦੌਰਾਨ, 9 ਮਾਰਚ 1776 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।[1] ਇਸਨੇ ਅਨੇਕਾਂ ਲੇਖਕਾਂ ਅਤੇ ਅਰਥਸ਼ਾਸਤਰੀਆਂ, ਨਾਲੇ ਸਰਕਾਰਾਂ ਅਤੇ ਸੰਗਠਨਾਂ ਨੂੰ ਪ੍ਰਭਾਵਿਤ ਕੀਤਾ।

Other Languages
العربية: ثروة الأمم
فارسی: ثروت ملل
日本語: 国富論
한국어: 국부론
Bahasa Melayu: The Wealth of Nations
नेपाल भाषा: द वेल्थ अफ नेसन्स
Simple English: The Wealth of Nations
吴语: 国富论
中文: 國富論
文言: 原富
粵語: 原富