ਦੁਨਾਵੀਂ ਨਾਮਕਰਨ

ਜੀਵ ਵਿਗਿਆਨ ਵਿੱਚ, ਦੁਨਾਵੀਂ ਨਾਮਕਰਨ ਜਾਂ ਬਾਈਨੋਮੀਨਲ ਨਾਮਕਰਨ (ਅੰਗਰੇਜ਼ੀ: Binomial Nomenclature) ਪ੍ਰਜਾਤੀਆਂ ਦੇ ਨਾਮਕਰਣ ਦੀ ਇੱਕ ਰਸਮੀ ਪ੍ਰਣਾਲੀ ਹੈ। ਕਾਰਲ ਲੀਨਿਅਸ ਨਾਮਕ ਇੱਕ ਸਵੀਡਿਸ਼ ਜੀਵ ਵਿਗਿਆਨੀ ਨੇ ਸਭ ਤੋਂ ਪਹਿਲਾਂ ਇਸ ਦੋ ਨਾਮਾਂ ਦੀ ਨਾਮਕਰਨ ਪ੍ਰਨਾਲੀ ਨੂੰ ਵਰਤੋ ਕਰਣ ਲਈ ਚੁਣਿਆ ਸੀ। ਉਨ੍ਹਾਂ ਨੇ ਇਸਦੇ ਲਈ ਪਹਿਲਾ ਨਾਮ ਖ਼ਾਨਦਾਨ (ਜਿਨਸ) ਦਾ ਅਤੇ ਦੂਜਾ ਪ੍ਰਜਾਤੀ ਦੇ ਵਿਸ਼ੇਸ਼ ਨਾਮ ਨੂੰ ਚੁਣਿਆ ਸੀ। ਉਦਾਹਰਨ ਵਜੋਂ, ਮਨੁੱਖ ਦਾ ਖ਼ਾਨਦਾਨ "ਹੋਮੋ" ਹੈ ਜਦੋਂ ਕਿ ਉਸਦਾ ਵਿਸ਼ੇਸ਼ ਨਾਮ "ਸੇਪਿਅਨਸ" ਹੈ, ਤਾਂ ਇਸ ਪ੍ਰਕਾਰ ਮਨੁੱਖ ਦਾ ਬਾਈਨੋਮੀਨਲ ਜਾਂ ਵਿਗਿਆਨੀ ਨਾਮ ਹੋਮੋ ਸੇਪੀਅਨਜ਼ (Homo sapiens) ਹੈ। ਰੋਮਨ ਲਿਪੀ ਵਿੱਚ ਲਿਖਦੇ ਸਮੇਂ ਦੋਹਾਂ ਨਾਮਾਂ ਵਿੱਚ ਖ਼ਾਨਦਾਨ ਦੇ ਨਾਮ ਦਾ ਪਹਿਲਾ ਅੱਖਰ ਵੱਡਾ (ਕੈਪਿਟਲ) ਹੁੰਦਾ ਹੈ ਜਦੋਂ ਕਿ ਖ਼ਾਸ ਨਾਮ ਦਾ ਪਹਿਲਾ ਅੱਖਰ ਛੋਟਾ ਹੀ ਹੁੰਦਾ ਹੈ।

  • ਵਿਗਿਆਨੀ ਨਾਮ ਨੂੰ ਲਿਖਣ ਦੇ ਕੁਝ ਕਾਨੂੰਨ

ਵਿਗਿਆਨੀ ਨਾਮ ਨੂੰ ਲਿਖਣ ਦੇ ਕੁਝ ਕਾਨੂੰਨ

  1. ਜੇਕਰ ਵਿਗਿਆਨੀ ਨਾਮ ਪ੍ਰਿੰਟ ਕੀਤਾ ਜਾਵੇ ਤਾਂ ਉਸਨੂੰ ਟੇਢਾ ਕਰ ਕੇ ਲਿਖਿਆ ਜਾਵੇ।
  2. ਜੇਕਰ ਵਿਗਿਆਨੀ ਨਾਮ ਨੂੰ ਹੱਥ ਨਾਲ ਲਿਖਿਆ ਜਾਵੇ ਤਾਂ ਦੋਨੋ ਜਿਨਸ ਅਤੇ ਸਪੀਸ਼ੀਜ਼ ਨਾਮ ਦੇ ਥੱਲੇ ਇੱਕ-ਇੱਕ ਲਾਈਨ ਮਾਰੀ ਜਾਵੇ।
  3. ਜਿਨਸ ਨਾਮ ਦਾ ਪਹਿਲਾ ਅੱਖਰ ਵੱਡਾ ਹੋਣਾ ਚਾਹੀਦਾ ਹੈ।
  4. ਸਪੀਸਿਜ਼ ਨਾਮ ਦਾ ਪਹਿਲਾ ਅੱਖਰ ਛੋਟਾ ਹੋਣਾ ਚਾਹੀਦਾ ਹੈ।
Other Languages
Afrikaans: Binomiale naam
العربية: تسمية ثنائية
مصرى: اسم علمى
asturianu: Nome binomial
azərbaycanca: Binominal nomenklatura
беларуская (тарашкевіца)‎: Бінамінальная намэнклятура
भोजपुरी: दूपद नाँव
Cymraeg: Enw deuenwol
فارسی: نام علمی
français: Nom binominal
Avañe'ẽ: Omboherokõiva
客家語/Hak-kâ-ngî: Ho̍k-miàng
עברית: שם מדעי
hrvatski: Dvojno nazivlje
Kreyòl ayisyen: Nomanklati binomyal
Bahasa Indonesia: Tata nama biologi
íslenska: Tvínefni
日本語: 学名
ភាសាខ្មែរ: Binomial nomenclature
한국어: 학명
Latina: Binomen
Basa Banyumasan: Tatajeneng binomial
Bahasa Melayu: Tatanama binomial
norsk: Binominal
پنجابی: سائینسی ناں
پښتو: علمی نوم
srpskohrvatski / српскохрватски: Binarna nomenklatura
Simple English: Binomial nomenclature
oʻzbekcha/ўзбекча: Binar nomenklatura
Tiếng Việt: Danh pháp hai phần
中文: 二名法
粵語: 雙名法