ਡਾ. ਡਰੇ

ਡਾ. ਡਰੇ
Dr. Dre 2013.jpg
ਡਾ. ਡਰੇ 2013 ਵਿੱਚ
ਜਨਮਅੈਂਡਰੇ ਰੋਮਲੇ ਯੰਗ
(1965-02-18) ਫਰਵਰੀ 18, 1965 (ਉਮਰ 53)
ਕਾਂਪਟਨ, ਕੈਲੀਫ਼ੋਰਨੀਆ, ਅਮਰੀਕਾ
ਪੇਸ਼ਾ
  • ਰੈਪਰ
  • ਗੀਤਕਾਰ
  • ਰਿਕਾਰਡ ਨਿਰਮਾਤਾ
  • ਉਦਯੋਗਪਤੀ
ਸਰਗਰਮੀ ਦੇ ਸਾਲ1984–ਹੁਣ ਤੱਕ
ਕਮਾਈ $740 ਮਿਲੀਅਨ
ਸਾਥੀਨਿਕੋਲ ਯੰਗ
ਵੈੱਬਸਾਈਟwww.drdre.com

ਅੈਂਡਰੇ ਰੋਮਲੇ ਯੰਗ (ਸਟੇਜ ਨਾਂ ਡਾ. ਡਰੇ) ਇੱਕ ਅਮਰੀਕੀ ਰੈਪਰ, ਰਿਕਾਰਡ ਨਿਰਮਾਤਾ ਅਤੇ ਉਦਯੋਗਪਤੀ ਹੈ। ਉਹ ਆਫਟਰਮਾਥ ਐਂਟਰਟੇਨਮੈਂਟ ਅਤੇ ਬੀਟਸ ਇਲੈਕਟ੍ਰਾਨਿਕਸ ਦਾ ਸੰਸਥਾਪਕ ਅਤੇ ਮੌਜੂਦਾ ਸੀ.ਈ.ਓ. ਹੈ। ਡਰੇ ਪਹਿਲਾਂ ਡੈਥ ਰੋਅ ਰਿਕਾਰਡਜ਼ ਦਾ ਸਹਿ-ਮਾਲਕ ਅਤੇ ਕਲਾਕਾਰ ਸੀ। 2017 ਤੱਕ, ਉਹ ਫੋਬਰਸ ਦੇ ਅਨੁਸਾਰ ਹਿਪ ਹਾਪ ਵਿੱਚ, 740 ਮਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਤੀਜਾ ਸਭ ਤੋਂ ਅਮੀਰ ਵਿਅਕਤੀ ਸੀ।

ਡਰੇ ਨੇ (ਵਰਲਡ ਕਲਾਸ ਵ੍ਰੇਕਿਨ 'ਕਰੂ) ਦੇ ਮੈਂਬਰ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਗੈਂਗਸਟਾ ਰੈਪ ਗਰੁੱਪ ਐਨ.ਡਬਲਿਊਏ ਨਾਲ ਈਜੀ-ਈ, ਆਈਸ ਕਿਊਬ, ਮੈਕ. ਰੇਨ, ਅਤੇ ਡੀਜੇ ਯੇਲਾ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿੰਨ੍ਹਾਂ ਨੇ ਗਲੀ ਜੀਵਨ ਦੀ ਹਿੰਸਾ ਦਾ ਵਿਸਥਾਰ, ਰੈਪ ਵਿਚ ਸਪੱਸ਼ਟ ਬੋਲ ਬੋਲ ਕੇ ਪ੍ਰਚਲਿਤ ਕੀਤਾ। ਉਸ ਦੀ 1992 ਵਿੱਚ ਪਹਿਲੀ ਐਲਬਮ (ਦ ਕਰੋਨਿਕ) ਡੈਥ ਰੋਅ ਰਿਕਾਰਡਜ਼ ਦੇ ਅਧੀਨ ਰਿਲੀਜ਼ ਹੋਈ, ਜਿਸ ਨਾਲ ਉਹ 1993 ਦੇ ਸਭ ਤੋਂ ਵੱਧ ਵਿਕਰੀ ਕਰਨ ਵਾਲੇ ਅਮਰੀਕੀ ਕਲਾਕਾਰਾਂ ਵਿੱਚੋਂ ਇੱਕ ਬਣ ਗਿਆ ਸੀ। ਉਸਨੂੰ "ਲੈੱਟ ਮੀ ਰਾਈਡ" ਲਈ ਇੱਕ ਗ੍ਰੈਮੀ ਪੁਰਸਕਾਰ ਵੀ ਮਿਲਿਆ ਸੀ। ਉਸੇ ਸਾਲ ਉਸ ਨੇ ਡੈਥ ਰੋਅ ਲੇਬਲਮੈਟ ਸਪੌਗ ਡਾਗ ਨਾਲ ‘ਡਾਗੀਸਟਾਇਲ’ ਐਲਬਮ ਕੀਤੀ। [1]

1996 ਵਿੱਚ, ਡੈਥ ਰੋਅ ਰਿਕਾਰਡਸ ਛੱਡ ਕੇ ਆਪਣਾ ਲੇਬਲ, ਆਫਟਰਮਾਥ ਐਂਟਰਟੇਨਮੈਂਟ ਸਥਾਪਤ ਕੀਤਾ। ਉਸਨੇ 1996 ਵਿੱਚ ਡਾ. ਡਰੇ ਪਰੈਂਜ਼ੈਟ ਆਫਟਰਮਾਥ ਨਾਮ ‘ਤੇ ਇੱਕ ਐਲਬਮ ਕੀਤੀ ਅਤੇ 1999 ਵਿੱਚ (2001) ਨਾਮ।‘ਤੇ ਐਲਬਮ ਕੀਤੀ। 2000 ਦੇ ਦਹਾਕੇ ਦੌਰਾਨ, ਉਸਨੇ ਨਵੇਂ ਕਲਾਕਾਰਾਂ ਦੇ ਉਤਪਾਦਨ 'ਤੇ ਧਿਆਨ ਕੇਂਦਰਤ ਕੀਤਾ,ਅਤੇ ਉਸ ਨੇ 1998 ਵਿੱਚ ਐਮਿਨਮ ਅਤੇ 2002 ਵਿੱਚ 50 ਸੈਂਟ ਨਾਲ ਆਪਣੇ ਰਿਕਾਰਡ ’ਤੇ ਕੰਮ ਕੀਤਾ। ਉਸ ਨੇ ਛੇ ਗ੍ਰੈਮੀ ਪੁਰਸਕਾਰ ਜਿੱਤੇ ਹਨ।

ਮੁੱਢਲਾ ਜੀਵਨ

ਯੰਗ ਦਾ ਜਨਮ ਕੈਂਪਟਨ, ਕੈਲੀਫੋਰਨੀਆ ਵਿੱਚ ਹੋਇਆ। ਉਹ ਥੀਓਡੋਰ ਅਤੇ ਵਰਨਾ ਯੰਗ ਦੀ ਪਹਿਲੀ ਔਲਾਦ ਹੈ। ਉਸਦਾ ਮੱਧ ਨਾਮ, ਰੋਮਲੇ, ਉਸ ਦੇ ਪਿਤਾ ਨੇ ‘ਆਰ ਐਂਡ ਬੀ’ ਗਰੁੱਪ, ‘ਦ ਰੋਮਲੇਜ਼’ ਦੇ ਨਾਮ ‘ਤੇ ਰੱਖਿਆ ਸੀ। ਉਸਦੇ ਮਾਪਿਆਂ ਨੇ 1964 ਵਿੱਚ ਵਿਆਹ ਕਰਵਾਇਆ, 1968 ਵਿੱਚ ਵੱਖ ਹੋ ਗਏ , ਅਤੇ 1972 ਵਿੱਚ ਤਲਾਕ ਲੈ ਲਿਆ ਸੀ। ਉਸ ਦੀ ਮਾਂ ਬਾਅਦ ਵਿੱਚ ਦੁਬਾਰਾ ਵਿਆਹ ਕਰਵਾ ਲਿਆ ਸੀ ਅਤੇ ਉਸ ਦੇ ਤਿੰਨ ਬੱਚੇ ਹੋਏ ਸਨ। 1976 ਵਿੱਚ, ਯੰਗ ਨੇ ਕਾਂਪਪਟਨ ਵਿਚ ਵੈਂਗਾਰਡ ਜੂਨੀਅਰ ਹਾਈ ਸਕੂਲ ਵਿੱਚ ਜਾਣਾ ਸ਼ੁਰੂ ਕੀਤਾ ਪਰ ਜੁੰਡਲੀ ਹਿੰਸਾ ਕਾਰਨ, ਉਸ ਨੇ ਸੁਰੱਖਿਅਤ ਉਪਨਗਰੀ ਰੋਜੇਵੇਲਟ ਜੂਨੀਅਰ ਹਾਈ ਸਕੂਲ ਵਿੱਚ ਤਬਾਦਲਾ ਕਰਵਾ ਲਿਆ। [2] ਉਸਨੇ ਸੰਨ 1979 ਵਿੱਚ ਆਪਣੇ ਨਵੇਂ ਸਾਲ ਦੇ ਦੌਰਾਨ ਕੰਪਟਨ ਵਿੱਚ ਸੈਂਟੇਨੀਅਲ ਹਾਈ ਸਕੂਲ ਵਿੱਚ ਦਾਖਲਾ ਲਿਆ ਪਰ ਮਾੜੇ ਗ੍ਰੇਡਾਂ ਦੇ ਕਾਰਨ ਸਾਊਥ ਸੈਂਟਰਲ ਲਾਸ ਏਂਜਲਸ ਦੇ ਫ੍ਰੀਮੋਂਟ ਹਾਈ ਸਕੂਲ ਵਿੱਚ ਉਸਦਾ ਤਬਾਦਲਾ ਹੋ ਗਿਆ। ਯੰਗ ਨੇ ਨਾਰਥੋਪ ਏਵੀਏਸ਼ਨ ਕੰਪਨੀ ਵਿਚ ਇਕ ਅਪ੍ਰੈਨਟਿਸਸ਼ਿਪ ਪ੍ਰੋਗਰਾਮ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਸਕੂਲ ਵਿਚ ਮਾੜੇ ਗ੍ਰੇਡ ਨੇ ਉਸ ਨੂੰ ਅਯੋਗ ਬਣਾ ਦਿੱਤਾ। ਇਸ ਤੋਂ ਬਾਅਦ, ਉਸ ਨੇ ਆਪਣੇ ਹਾਈ ਸਕੂਲ ਦੇ ਬਾਕੀ ਬਚੇ ਸਾਲਾਂ ਲਈ ਆਪਣੇ ਸਮਾਜਿਕ ਜੀਵਨ ਅਤੇ ਮਨੋਰੰਜਨ ਤੇ ਧਿਆਨ ਕੇਂਦਰਿਤ ਕੀਤਾ।

Other Languages
العربية: دكتور دري
asturianu: Dr. Dre
azərbaycanca: Dr. Dre
تۆرکجه: دوکتور دره
žemaitėška: Dr. Dre
български: Доктор Дре
bosanski: Dr. Dre
català: Dr. Dre
čeština: Dr. Dre
dansk: Dr. Dre
Deutsch: Dr. Dre
Ελληνικά: Dr. Dre
English: Dr. Dre
Esperanto: Dr. Dre
español: Dr. Dre
eesti: Dr. Dre
euskara: Dr. Dre
فارسی: دکتر دره
suomi: Dr. Dre
français: Dr. Dre
Frysk: Dr. Dre
Gaeilge: Dr. Dre
Gàidhlig: Dr. Dre
galego: Dr. Dre
עברית: ד"ר דרה
hrvatski: Dr. Dre
magyar: Dr. Dre
հայերեն: Dr. Dre
Bahasa Indonesia: Dr. Dre
italiano: Dr. Dre
ქართული: Dr. Dre
қазақша: Дәрігер Дре
한국어: 닥터 드레
Latina: Dr. Dre
lietuvių: Dr. Dre
latviešu: Dr. Dre
Malagasy: Dr. Dre
македонски: Др. Дре
မြန်မာဘာသာ: Dr. Dre
Nederlands: Dr. Dre
norsk: Dr. Dre
occitan: Dr. Dre
polski: Dr. Dre
português: Dr. Dre
română: Dr. Dre
русский: Dr. Dre
sicilianu: Dr. Dre
Scots: Dr. Dre
srpskohrvatski / српскохрватски: Dr. Dre
Simple English: Dr. Dre
slovenčina: Dr. Dre
slovenščina: Dr. Dre
Soomaaliga: Dr. Dre
shqip: Dr. Dre
Seeltersk: Dr. Dre
svenska: Dr. Dre
Kiswahili: Dr. Dre
Türkçe: Dr. Dre
українська: Dr. Dre
Tiếng Việt: Dr. Dre
Winaray: Dr. Dre
Yorùbá: Dr. Dre
中文: 德瑞医生