ਜਾਕੋਮੋ ਕਾਸਾਨੋਵਾ

ਜਾਕੋਮੋ ਕਾਸਾਨੋਵਾ
Casanova ritratto.jpg
ਜਨਮ2 ਅਪ੍ਰੈਲ 1725(1725-04-02)
ਵੈਨਿਸ, ਵੈਨਿਸ ਗਣਰਾਜ
ਮੌਤ4 ਜੂਨ 1798(1798-06-04) (ਉਮਰ 73)
ਦੂਸ਼ੋਵ, ਬੋਹਿਮੀਆ ਬਾਦਸ਼ਾਹੀ, ਪਾਕ ਰੋਮਨ ਸਾਮਰਾਜ (ਚੈੱਕ ਗਣਰਾਜ)
ਮਾਤਾ-ਪਿਤਾ(s)ਜੇਤਾਨੋ ਗੂਈਸੇਪ ਕਾਸਾਨੋਵਾ
ਸਨੇਤਾ ਫ਼ਾਰੂਸੀ

ਜਾਕੋਮੋ ਕਾਸਾਨੋਵਾ (ਇਤਾਲਵੀ ਉਚਾਰਨ: [ˈdʒaːkomo dʒiˈrɔːlamo kasaˈnɔːva]; 2 ਅਪਰੈਲ 1725 – 4 ਜੂਨ 1798) ਵੈਨਿਸ ਗਣਰਾਜ ਇੱਕ ਇਤਾਲਵੀ ਲੇਖਕ ਅਤੇ ਪੰਗੇਬਾਜ਼ ਸੀ। ਇਸ ਦੀ ਸਵੈਜੀਵਨੀ ਇਸਤੋਆਰ ਦ ਮਾ ਵੀ (ਮੇਰੀ ਜ਼ਿੰਦਗੀ ਦੀ ਕਹਾਣੀ) 18ਵੀਂ ਸਦੀ ਦੇ ਯੂਰਪ ਦੇ ਰਸਮ-ਓ-ਰਿਵਾਜ਼ ਨੂੰ ਬਿਆਨ ਕਰਦੇ ਸਭ ਤੋਂ ਮਹੱਤਵਪੂਰਨ ਸਰੋਤਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।[1]

ਹਾਲਾਤ ਨੂੰ ਵੇਖਦੇ ਹੋਏ ਉਹ ਅਕਸਰ ਗਲਪੀ ਨਾਮ ਰੱਖ ਲੈਂਦਾ ਸੀ ਜਿਵੇਂ ਫ਼ਾਰੂਸੀ (ਇਸ ਦੀ ਮਾਂ ਦਾ ਨਾਮ) ਦਾ ਬੈਰਨ ਜਾਂ ਸ਼ੇਵਾਲੀਏਰ ਦ ਸੌਂਗਾਲ (Chevalier de Seingalt)।[2] ਵੈਨਿਸ ਤੋਂ ਦੂਜੇ ਦੇਸ਼ ਨਿਕਾਲੇ ਤੋਂ ਬਾਅਦ ਜਦੋਂ ਇਹ ਫ਼ਰਾਂਸੀਸੀ ਵਿੱਚ ਲਿਖਣ ਲੱਗਿਆ ਤਾਂ ਇਹ ਅਕਸਰ ਆਪਣੀਆਂ ਰਚਨਾਵਾਂ ਦੇ ਥੱਲੇ ਯਾਕ ਕਾਸਨੋਵਾ ਦ ਸੌਂਗਾਲ(Jacques Casanova de Seingalt) ਨਾਲ ਦਸਤਖ਼ਤ ਕਰਦਾ ਸੀ।[3]

ਔਰਤਾਂ ਨਾਲ ਇਸ ਦੇ ਗੁੰਝਲਦਾਰ ਅਤੇ ਵਿਸਤ੍ਰਿਤ ਸਬੰਧਾਂ ਕਰ ਕੇ ਅੱਜ ਦੀ ਤਰੀਕ ਵਿੱਚ ਇਸ ਦਾ ਨਾਮ ਔਰਤਬਾਜ਼ ਦੇ ਸਮਾਨਾਰਥੀ ਸ਼ਬਦ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ।

ਜੀਵਨੀ

ਜਵਾਨੀ

ਕਾਸਾਨੋਵਾ ਦਾ ਪੂਰਾ ਨਾਮ ਗਿਆਕੋਮਾ ਗਿਰੋਲਾਮੋ ਕਾਸਾਨੋਵਾ ਸੀ। ਉਹ 1725 ਵਿੱਚ ਇਟਲੀ ਦੇ ਵੇਨਿਸ ਸ਼ਹਿਰ ਵਿੱਚ ਪੈਦਾ ਹੋਇਆ ਸੀ। ਉਸਦੇ ਮਾਂ-ਬਾਪ ਗਰੀਬ ਕਲਾਕਾਰ ਸਨ। ਉਹ ਛੇ ਭੈਣ ਭਰਾਵਾਂ ਵਿੱਚੋਂ ਪਹਿਲਾ ਸੀ। ਜਿਸ ਵਕਤ ਉਹ ਪੈਦਾ ਹੋਇਆ ਉਸ ਵਕ਼ਤ, ਵੇਨਿਸ ਸ਼ਹਿਰ ਆਪਣੇ ਪਾਣੀ ਵਾਲੇ ਰਸਤਿਆਂ ਦੀ ਬਜਾਏ ਆਪਣੇ ਭੈੜੇ ਚਾਲ-ਚਲਣ, ਵੇਸ਼ਵਾਵਾਂ ਅਤੇ ਜੁਏ ਦੇ ਅੱਡਿਆਂ ਲਈ ਬਦਨਾਮ ਸੀ। ਰਈਸ ਜਵਾਨ ਉੱਥੇ ਆਕੇ ਅਯਾਸ਼ੀ ਕਰਦੇ ਸਨ। ਅਜਿਹੇ ਮਾਹੌਲ ਵਿੱਚ ਕਾਸਾਨੋਵਾ ਪੈਦਾ ਹੋਇਆ ਅਤੇ ਪਲਿਆ ਅਤੇ ਇਸੇ ਮਾਹੌਲ ਨੇ ਉਸ ਨੂੰ ਇਸ ਦਾ ਸਭ ਤੋਂ ਮਸ਼ਹੂਰ ਅਤੇ ਪ੍ਰਤੀਨਿਧੀ ਨਾਗਰਿਕ ਬਣਾਇਆ।[4]

San Samuele - ਕਾਸਾਨੋਵਾ ਦੇ ਬਚਪਨ ਵਾਲੀ ਬਸਤੀ

ਕਾਸਾਨੋਵਾ ਦੇ ਦੇਖ ਭਾਲ ਉਸ ਦੀ ਦਾਦੀ ਕਰਦੀ ਸੀ, ਜਦਕਿ ਉਸ ਦੀ ਮਾਤਾ ਥੀਏਟਰ ਲਈ ਯੂਰਪ ਦੇ ਦੌਰੇ ਤੇ ਹੁੰਦੀ। ਜਦ ਉਹ ਅੱਠ ਸਾਲ ਦਾ ਸੀ ਉਸ ਦੇ ਪਿਤਾ ਦੀ ਮੌਤ ਹੋ ਗਈ। ਬਚਪਨ ਵਿੱਚ ਕਾਸਾਨੋਵਾ ਦੇ ਨੱਕ ਵਿੱਚੋਂ ਖੂਨ ਵਗਣ ਲੱਗ ਪੈਂਦਾ ਸੀ, ਅਤੇ ਉਸ ਦੀ ਦਾਦੀ ਨੇ ਇਸਦੇ ਇਲਾਜ ਇੱਕ ਡੈਣ ਦੀ ਮਦਦ ਮੰਗੀ: ਗੰਡੋਲਾ ਵਿੱਚੋਂ ਨਿਕਲ ਕੇ ਅਸੀਂ ਇੱਕ ਹੋਵਲ ਵਿੱਚ ਵਡ ਗਏ, ਜਿੱਥੇ ਸਾਨੂੰ ਬਿਸਤਰ ਵਿੱਚ ਬੈਠੀ ਇੱਕ ਬੁਢੀ ਔਰਤ ਮਿਲੀ ਜਿਸਦੀ ਗੋਦ ਵਿੱਚ ਇੱਕ ਕਾਲੀ ਬਿੱਲੀ ਸੀ ਅਤੇ ਪੰਜ ਛੇ ਹੋਰ ਉਸ ਦੇ ਆਲੇ-ਦੁਆਲੇ ਸਨ।[5] ਭਾਵੇਂ ਲਗਾਈ ਮਲ੍ਹਮ ਬੇਅਸਰ ਸੀ, ਕਾਸਾਨੋਵਾ ਨੂੰ ਤੰਤਰ ਮੰਤਰ ਨੇ ਆਕਰਸ਼ਤ ਕੀਤਾ।[6] ਸ਼ਾਇਦ ਨੱਕ ਵਿੱਚੋਂ ਖੂਨ ਵਗਣ ਦੇ ਇਲਾਜ ਲਈ (ਇੱਕ ਡਾਕਟਰ ਨੇ ਵੇਨਿਸ ਦੀ ਹਵਾ ਦੀ ਘਣਤਾ ਨੂੰ ਦੋਸ਼ ਦਿੱਤਾ ਸੀ), ਕਾਸਾਨੋਵਾ ਨੂੰ ਉਸ ਦੇ ਨੌਵੇਂ ਜਨਮ ਦਿਨ ਤੇ, ਪਡੋਵਾ ਦੇ ਇੱਕ ਬੋਰਡਿੰਗ ਹਾਊਸ ਵਿਚ ਭੇਜਿਆ ਦਿੱਤਾ ਗਿਆ। ਕਾਸਾਨੋਵਾ ਲਈ, ਉਸ ਦੇ ਮਾਪਿਆਂ ਦੀ ਅਣਗਹਿਲੀ ਇੱਕ ਕੌੜੀ ਯਾਦ ਸੀ। "ਇਸ ਲਈ ਉਨ੍ਹਾਂ ਨੇ ਮੈਥੋਂ ਛੁਟਕਾਰਾ ਪਾ ਲਿਆ," ਉਸ ਨੇ ਐਲਾਨ ਕੀਤਾ।[7]

Other Languages
Afrikaans: Giacomo Casanova
aragonés: Giacomo Casanova
asturianu: Giacomo Casanova
беларуская: Джакама Казанова
brezhoneg: Giacomo Casanova
čeština: Giacomo Casanova
Esperanto: Giacomo Casanova
français: Giacomo Casanova
Bahasa Indonesia: Giacomo Casanova
íslenska: Giacomo Casanova
lietuvių: Giacomo Casanova
മലയാളം: കാസനോവ
Nederlands: Giacomo Casanova
Piemontèis: Giacomo Casanova
português: Giacomo Casanova
Runa Simi: Giacomo Casanova
română: Casanova
sicilianu: Giacumu Casanova
srpskohrvatski / српскохрватски: Giacomo Casanova
Simple English: Giacomo Casanova
slovenčina: Giacomo Casanova
slovenščina: Giacomo Casanova
српски / srpski: Ђакомо Казанова
українська: Джакомо Казанова
Tiếng Việt: Giacomo Casanova
მარგალური: კაზანოვა