ਗਰੈਵੀਟੇਸ਼ਨਲ ਸਿੰਗੂਲਰਟੀ

ਕਿਸੇ ਬੈਕਗਰਾਉਂਡ ਗਲੈਕਸੀ ਕੋਲੋਂ ਲੰਘ ਰਹੀ ਇੱਕ ਸ਼ਵਾਰਜ਼ਚਿਲਡ ਬਲੈਕ ਹੋਲ ਕਾਰਨ ਗਰੈਵੀਟੇਸ਼ਨਲ ਲੈੱਨਜ਼ਿੰਗ ਦਾ ਦ੍ਰਿਸ਼ ਚਿੱਤ੍ਰਣ

ਜਨਰਲ ਰਿਲੇਟੀਵਿਟੀ ਦਾ ਇੱਕ ਹੋਰ ਆਮ ਲੱਛਣ ਸਿੰਗੂਲਰਟੀਆਂ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਸਪੇਸਟਾਈਮ ਹੱਦਾਂ ਦੀ ਹੋਂਦ ਹੈ। ਸਪੇਸਟਾਈਮ ਨੂੰ ਟਾਈਮਲਾਈਕ ਅਤੇ ਲਾਈਟਲਾਈਕ ਜੀਓਡੈਸਿਕਾਂ ਦਾ ਪਿੱਛਾ ਕਰ ਕੇ ਫਰੋਲਿਆ ਜਾ ਸਕਦਾ ਹੈ- ਜੋ ਪ੍ਰਕਾਸ਼ ਅਤੇ ਫਰੀ ਫਾਲ ਅਧੀਨ ਕਣਾਂ ਦੁਆਰਾ ਯਾਤਰਾ ਕਰਨ ਵਾਲੇ ਸਾਰੇ ਸੰਭਵ ਰਸਤੇ ਹੁੰਦੇ ਹਨ। ਪਰ ਆਈਨਸਟਾਈਨ ਦੀਆਂ ਸਮੀਕਰਨਾਂ ਦੇ ਕੁੱਝ ਹੱਲਾਂ ਦੇ “ਰੈਗਡ ਐੱਜਜ਼” (ਫਟੇ ਹੋਏ ਕਿਨਾਰੇ) ਹੁੰਦੇ ਹਨ – ਜਿਹਨਾਂ ਨੂੰ ਸਪੇਸਟਾਈ, ਸਿੰਗੂਲਰਟੀਆਂ ਦੇ ਖੇਤਰ ਕਿਹਾ ਜਾਂਦਾ ਹੈ, ਜਿੱਥੇ ਪ੍ਰਕਾਸ਼ ਅਤੇ ਡਿੱਗ ਰਹੇ ਕਣਾਂ ਦੇ ਰਸਤੇ ਇੱਕ ਅਚਾਨਕ ਸਿਰੇ ਤੱਕ ਆ ਜਾਂਦੇ ਹਨ, ਅਤੇ ਜੀਓਮੈਟਰੀ (ਰੇਖਾਗਣਿਤ) ਨੂੰ ਪਰਿਭਾਸ਼ਿਤ ਕਰਨਾ ਕਠਿਨ ਹੋ ਜਾਂਦਾ ਹੈ। ਜਿਆਦਾ ਦਿਲਚਸਪ ਮਾਮਲਿਆਂ ਵਿੱਚ, “ਕਰਵੇਚਰ ਸਿੰਗੂਲਰਟੀਆਂ” ਹੁੰਦੀਆਂ ਹਨ, ਜਿੱਥੇ ਸਪੇਸਟਾਈਮ ਕਰਵੇਚਰ ਨੂੰ ਵਿਸ਼ੇਸ਼ਤਾਵਾਂ ਦੇਣ ਵਾਲੀਆਂ ਜੀਓਮੈਟ੍ਰਿਕ ਮਾਤਰਾਵਾਂ, ਜਿਵੇਂ ਰਿੱਚੀ ਸਕੇਲਰ, ਅਨੰਤ ਮੁੱਲ ਲੈ ਲੈਂਦੀਆਂ ਹਨ। ਭਵਿੱਖ ਦੀਆਂ ਸਿੰਗੂਲਰਟੀਆਂ ਵਾਲੇ ਸਪੇਸਟਾਈਮਾਂ ਦੀਆਂ ਚੰਗੀ ਤਰਾਂ ਜਾਣੀਆਂ ਪਛਾਣੀਆਂ ਉਦਾਹਰਨਾਂ – ਜਿੱਥੇ ਸੰਸਾਰ ਰੇਖਾਵਾਂ ਮੁੱਕ ਜਾਂਦੀਆਂ ਹਨ- ਸ਼ਵਾਰਜ਼ਚਿਲਡ ਹੱਲ ਹਨ, ਜੋ ਕਿਸੇ ਚਿਰਸਥਾਈ ਸਥਿਰ ਬਲੈਕ ਹੋਲ ਅੰਦਰ ਕਿਸੇ ਸਿੰਗੁਲਰਟੀ ਨੂੰ ਦਰਸਾਉਂਦਾ ਹੈ, ਜਾਂ ਕੈੱਰਰ ਸਲਿਉਸ਼ਨ ਹੈ ਜੋ ਇੱਕ ਚਿਰਸਥਾਈ ਘੁੰਮ ਰਹੀ ਬਲੈਕ ਹੋਲ ਅੰਦਰ ਇੱਕ ਛੱਲੇ ਦੀ ਸ਼ਕਲ ਵਰਗੀ ਸਿੰਗੁਲਰਟੀ ਨਾਲ ਹੈ। ਫਰੇਡਮੈਨ-ਲੀਮਿਟਰੇ-ਰੌਬਰਸਟਨ-ਵਾਕਰ ਸਲਿਊਸ਼ਨਜ਼ ਅਤੇ ਬ੍ਰਹਿਮੰਡਾਂ ਨੂੰ ਦਰਸਾਉਣ ਵਾਲੇ ਹੋਰ ਸਪੇਸਟਾਈਮਾਂ ਦੀਆਂ ਭੂਤਕਾਲ ਵਿੱਚ ਸਿੰਗੂਲਰਟੀਆਂ ਹੁੰਦੀਆਂ ਹਨ ਜਿੱਥੋਂ ਸੰਸਾਰ ਰੇਖਾਵਾਂ ਸ਼ੁਰੂ ਹੁੰਦੀਆਂ ਹਨ, ਜਿਹਨਾਂ ਨੂੰ ਬਿੱਗ ਬੈਂਗ ਸਿੰਗੂਲਰਟੀਆਂ ਕਹਿੰਦੇ ਹਨ, ਅਤੇ ਕੁੱਝ ਦੀਆਂ ਭਵਿੱਖ ਵਿੱਚ ਸਿੰਗੂਲਰਟੀਆਂ (ਬਿੱਗ-ਕਰੰਚ) ਵੀ ਹੁੰਦੀਆਂ ਹਨ।

ਇਹਨਾਂ ਉਦਾਹਰਨਾਂ ਦੇ ਉੱਚ ਦਰਜੇ ਨਾਲ ਸਮਿੱਟਰਿਕ ਹੋਣਾ ਦਿੱਤੇ ਹੋਣ ਤੇ- ਅਤੇ ਸਰਲ ਕੀਤੇ ਹੋਣ ਤੇ- ਇਹ ਨਤੀਜਾ ਕੱਢਣਾ ਅਕਰਸ਼ਕ ਹੋਵੇਗਾ ਕਿ ਸਿੰਗੂਲਰਟੀਆਂ ਦੀ ਹੋਂਦ ਆਦਰਸ਼ ਰੂਪ ਦੇਣ ਦਾ ਆਰਟੀਫੈਕਟ (ਅਜਿਹੀ ਧਾਰਨਾ ਜੋ ਵਿਗਿਆਨਿਕ ਤੌਰ 'ਤੇ ਜਾਂਚੀ ਗਈ ਹੁੰਦੀ ਹੈ ਪਰ ਕੁਦਰਤੀ ਤੌਰ 'ਤੇ ਹਾਜ਼ਰ ਨਹੀਂ ਹੁੰਦੀ) ਹੈ। ਪ੍ਰਸਿੱਧ ਸਿੰਗੂਲਰਟੀ ਥਿਊਰਮ, ਜੋ ਗਲੋਬਲ ਜੀਓਮੈਟਰੀ (ਰੇਖਾਗਣਿਤ) ਦੇ ਤਰੀਕਿਆਂ ਨਾਲ ਸਾਬਤ ਕੀਤੀ ਗਈ ਹੈ, ਹੋਰ ਤਰਾਂ ਦੱਸਦੀ ਹੈ: ਸਿੰਗੂਲਰਟੀਆਂ ਜਨਰਲ ਰਿਲੇਟੀਵਿਟੀ ਦਾ ਆਮ ਲੱਛਣ ਹਨ, ਅਤੇ ਇੱਕ ਵਾਰ ਕਿਸੇ ਸੱਚਮੁੱਚ ਦੇ ਪਦਾਰਥ ਵਾਲੀ ਵਿਸ਼ੇਸ਼ਤਾਵਾਂ ਵਾਲੀ ਚੀਜ਼ ਦੀਆਂ ਵਿਸ਼ੇਸ਼ਤਾਵਾਂ ਕਿਸੇ ਨਿਸ਼ਚਿਤ ਸਟੇਜ ਤੋਂ ਪਰੇ ਚਲੇ ਜਾਣ ਕਾਰਨ ਖਾਤਮਾ ਹੋ ਜਾਵੇ ਤਾਂ ਇਹ ਰੋਕੀਆ ਨਾ ਜਾ ਸਕਣ ਵਾਲੀਆਂ ਹੁੰਦੀਆਂ ਹਨ, ਅਤੇ ਫੈਲ ਰਹੇ ਬ੍ਰਹਿਮੰਡਾਂ ਦੀ ਇੱਕ ਵਿਸ਼ਾਲ ਰੇਂਜ ਦੀ ਸ਼ੁਰੂਆਤ ਤੇ ਹੁੰਦੀਆਂ ਹਨ। ਫੇਰ ਵੀ, ਥਿਊਰਮਾਂ ਵਿੱਚ ਸਿੰਫੂਲਰਟੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਬਹੁਤ ਘੱਟ ਬਿਆਨ ਕੀਤਾ ਜਾਂਦਾ ਹੈ, ਅਤੇ ਤਾਜ਼ਾ ਰਿਸਰਚ ਦਾ ਜਿਆਦਾਤਰ ਹਿੱਸਾ ਇਹਨਾਂ ਇਕਾਈਆਂ ਆਮ ਬਣਤਰਾਂ (ਮਿੱਥਾਂ ਜਿਵੇਂ BKL ਅਨੁਮਾਨ) ਦੇ ਲੱਛਣਾਂ ਨੂੰ ਦੱਸਣ ਵੱਲ ਸਮਰਪਿਤ ਹੈ। ਕੌਸਮਿਕ ਸੈਂਸਰਸ਼ਿਪ ਹਾਇਪੋਥੀਸਿਸ ਬਿਆਨ ਕਰਦਾ ਹੈ ਕਿ ਸਾਰੀਆਂ ਯਥਾਰਥਵਾਦੀ ਭਵਿੱਖ ਦੀਆਂ ਸਿੰਗੂਲਰਟੀਆਂ (ਸੰਪੂਰਣ ਸਮਰੂਪਤਾ ਤੋਂ ਬਗੈਰ,ਯਥਾਰਥਵਾਦੀ ਵਿਸ਼ੇਸ਼ਤਾਵਾਂ ਵਾਲਾ ਪਦਾਰਥ) ਕਿਸੇ ਹੌਰਿਜ਼ਨ ਦੇ ਥੱਲੇ ਸੁਰੱਖਿਅਤ ਤਰੀਕੇ ਨਾਲ ਛੁਪੀਆਂ ਹੋਈਆਂ ਹਨ, ਅਤੇ ਇਸਤਰਾਂ ਸਾਰੇ ਦੂਰ ਸਥਿਤ ਦਰਸ਼ਕਾਂ ਤੋਂ ਅਲੋਪ ਰਹਿੰਦੀਆਂ ਹਨ। ਜਦੋਂ ਕਿ ਕੋਈ ਰਸਮੀਂ ਸਬੂਤ ਅਜੇ ਮੌਜੂਦ ਨਹੀਂ ਹੈ, ਸੰਖਿਅਕ ਬਣਾਵਟਾਂ ਇਸ ਦੀ ਪ੍ਰਮਾਣਿਕਤਾ ਪ੍ਰਤਿ ਸਮਰਥਨ ਦੀ ਗਵਾਹੀ ਪੇਸ਼ ਕਰਦੀਆਂ ਹਨ।

Other Languages
العربية: تفرد جذبوي
Gaeilge: Singilteacht
Bahasa Indonesia: Singularitas gravitasi
한국어: 중력 특이점
latviešu: Singularitāte
srpskohrvatski / српскохрватски: Singularnost
српски / srpski: Singularnost
中文: 引力奇点