ਖੋਰ (ਧਰਤ ਵਿਗਿਆਨ)
English: Erosion

ਖੋਰ ਜਾਂ ਢਾਹ ਜਾਂ ਕਾਟ ਦਰਿਆਵਾਂ ਦਾ ਰੁੜ੍ਹਦਾ ਹੋਇਆ ਪਾਣੀ ਢਲਾਣ ਉੱਤੋਂ ਲੰਘਦਾ ਹੋਇਆ ਧਰਾਤਲ ਦੇ ਸਤਰ-ਨਿਰਮਾਣ ਦਾ ਕਾਰਜ ਕਰਦਾ ਹੈ। ਇਸ ਕੰਮ ਸਿਰਫ ਭੂ-ਖੋਰਣ ਨਾਲ ਹੀ ਹੋ ਸਕਦਾ ਹੈ। ਇਸ ਤਰ੍ਹਾਂ ਸਾਰਾ ਚਟਾਨੀ ਮਾਲ ਰੁੜ੍ਹਦਾ ਹੋਇਆ ਪਾਣੀ ਆਪਣੇ ਨਾਲ ਢੋਅ ਕੇ ਲੈ ਜਾਂਦਾ ਹੈ। ਨਦੀ ਵਿੱਚ ਇਹ ਮਾਲ ਤਿੰਨ ਤਰ੍ਹਾਂ ਰਲ਼ਿਆ ਹੁੰਦਾ ਹੈ।[1]

ਭੂ-ਖੋਰਣ
  1. ਸਥਗਿਤ ਮਾਲ
  2. ਮਿਸ਼ਰਤ ਮਾਲ
  3. ਕਰਸ਼ਤ ਮਾਲ

ਇਹਨਾਂ ਤਿੰਨਾ ਢੰਗਾਂ ਨਾਲ ਪਾਣੀ ਨਾਲ ਰਲਿਆ ਚੱਟਾਨੀ ਮਾਲ ਵੀ ਆਪਣੇ ਆਪ ਇਕ ਭੂ-ਖੋਰਣ ਬਲ ਹੈ। ਪਾਣੀ ਦਾ ਆਪਣਾ ਵੇਗ ਦੂਜਾ ਬਲ ਹੈ। ਇਹ ਦੋਵੇਂ ਸ਼ਕਤੀਆਂ ਰਲ ਕੇ ਭੂ-ਖੋਰਣ ਦਾ ਕੰਮ ਕਰਦੀਆਂ ਹਨ ਅਤੇ ਨਦੀ ਦੇ ਕਿਨਾਰੀਆਂ ਦਾ ਆਕਾਰ ਅਤੇ ਨੁਹਾਰ ਨਿਸ਼ਚਿਤ ਕਰਦੀਆਂ ਹਨ।

Wavecut platform southerndown pano.jpg


ਨਦੀ ਕਿਵੇਂ ਕੰਮ ਕਰਦੀ ਹੈ?

ਨਦੀਆਂ ਪਾਣੀ ਦਾ ਸਮੂਹ ਹਨ। ਇਹ ਵਿੱਚ ਕਾਰਬਨ ਡਾਈਆਕਸਾਈਡ ਵਰਗੀਆਂ ਭੂ-ਖੋਰਣ ਗੈਸਾਂ ਹੁੰਦੀਆਂ ਹਨ। ਪਾਣੀ ਤਰਲ ਪਦਾਰਥ ਹੈ ਜਿਸ ਕਰਕੇ ਇਹ ਗੈਸਾਂ ਸਮੇਤ ਚਟਾਨਾਂ ਦੀਆਂ ਤੇੜਾਂ ਜਾਂ ਦਰਾੜਾਂ ਵਿੱਚ ਆਸਾਨੀ ਨਾਲ ਪੁੱਜ ਕੇ ਇਹਨਾਂ ਨੂੰ ਮਿਸ਼ਰਤ ਮਾਲ ਵਿੱਚ ਬਦਲ ਦਿੰਦੀਆਂ ਹਨ। ਬਹੁਤ ਸਾਰੇ ਚੱਟਾਨੀ ਕਣ ਸਥਗਿਤ ਹੋ ਜਾਂਦੇ ਹਨ ਜਿਸ ਕਰਕੇ ਇਸ ਮਾਲ ਨੂੰ ਰੋੜ੍ਹ ਕੇ ਲੈ ਜਾਣਾ ਸੋਖਾ ਹੋ ਜਾਂਦਾ ਹੈ।

ਨਦੀ ਦਾ ਭੂ-ਖੋਰਣ ਹੇਠ ਲਿਖੇ ਢੰਗ ਨਾਲ ਹੁੰਦਾ ਹੈ:
  1. ਨਦੀ ਦਾ ਚੱਟਾਨੀ ਮਾਲ ਹਾਸਲ ਕਰਨਾ।
  2. ਚੱਟਾਨੀ ਮਾਲ ਦਾ ਢੋਇਆ ਜਾਣਾ।
  3. ਚੱਟਾਨਾਂ ਦਾ ਆਪੋ ਵਿੱਚ ਤੇ ਨਦੀ ਦੇ ਤਲ ਉੱਤੇ ਰਗੜ ਕਾਰਜ ਦਾ ਹੋਣਾ।
  4. ਚਟਾਨੀ ਮਾਲ ਦਾ ਪਾਣੀ ਵਿੱਚ ਮਿਸ਼ਰਣ।
  5. ਛਿੱਜਣ ਦੇ ਕਾਰਜ ਕਰਕੇ ਚਟਾਨੀ ਸਮੂਹਾਂ ਦੀ ਤੋੜ-ਫੋੜ।

ਭੂ-ਮੰਡਲ ਉੱਪਰ ਫੈਲੀਆਂ ਹੋਈਆਂ ਕੁਦਰਤੀ ਨਾਲੀਆਂ ਹਨ। ਜਿਸ ਵੇਲੇ ਚਟਾਨੀ ਸਮੂਹ ਨਦੀ ਦੀ ਵਾਦੀ ਵਿੱਚ ਟੁਟ ਜਾਂਦੇ ਹਨ ਤਾਂ ਇਹਨਾਂ ਉੱਤੇ ਰੁੜ੍ਹਦੇ ਪਾਣੀ ਦਾ ਅਸਰ ਦੋ ਤਰ੍ਹਾਂ ਹੁੰਦਾ ਹੈ। ਬਰੀਕ ਮਾਲ ਤਾਂ ਪਾਣੀ ਵਿੱਚ ਘੁਲ ਮਿਲ ਜਾਂਦਾ ਹੈ ਜਿਸ ਨਾਲ ਪਾਣੀ ਗੰਧਲਾ ਜਿਹਾ ਲਗਦਾ ਹੈ। ਚਟਾਨੀ ਟੋਟੇ ਆਪੋ ਵਿੱਚ ਟਕਰਾਉਂਦੇ ਹਨ ਜਿਸ ਕਰਕੇ ਉਹਨਾਂ ਵਿੱਚ ਕੁਝ ਗੋਲ ਗੀਟਿਆਂ ਵਿੱਚ ਬਦਲ ਜਾਂਦੇ ਹਨ। ਨਦੀ ਦੀ ਢਲਾਣ ਅਤੇ ਰੁੜ੍ਹਦੇ ਹੋਏ ਪਾਣੀ ਦੇ ਵੇਗ ਕਰਕੇ ਇਹ ਮਾਲ ਨਦੀ ਦੇ ਤਲ ਉੱਤੇ ਧਰੀਕਿਆਂ ਜਾਂਦਾ ਹੈ ਜਿਸ ਕਰਕੇ ਭੂ-ਖੋਰ ਜਾਂ ਅਪਰਦਣ ਕਾਰਜ ਹੁੰਦਾ ਹੈ।

Other Languages
Afrikaans: Erosie
aragonés: Erosión
العربية: تعرية
asturianu: Erosión
azərbaycanca: Eroziya
беларуская: Эрозія (геалогія)
български: Ерозия
brezhoneg: Krignerezh
bosanski: Erozija
català: Erosió
čeština: Eroze
Cymraeg: Erydiad
dansk: Erosion
Ελληνικά: Αποσάθρωση
English: Erosion
Esperanto: Erozio
español: Erosión
eesti: Erosioon
euskara: Higadura
فارسی: فرسایش
suomi: Eroosio
français: Érosion
Gaeilge: Cnaí
galego: Erosión
Avañe'ẽ: Yvysyry
עברית: סחיפה
हिन्दी: अपरदन
hrvatski: Erozija
Kreyòl ayisyen: Ewozyon
հայերեն: Էրոզիա
Bahasa Indonesia: Erosi
íslenska: Rof
italiano: Erosione
日本語: 侵食
Patois: Iruojan
ქართული: ეროზია
қазақша: Эрозия
한국어: 침식
Lëtzebuergesch: Erosioun
Limburgs: Erosie
lietuvių: Erozija
latviešu: Erozija
Basa Banyumasan: Erosi
македонски: Ерозија
Bahasa Melayu: Penghakisan
Nederlands: Erosie
norsk nynorsk: Erosjon
norsk: Erosjon
occitan: Erosion
polski: Erozja
português: Erosão
Runa Simi: Allpa chinkari
română: Eroziune
Scots: Erosion
srpskohrvatski / српскохрватски: Erozija
Simple English: Erosion
slovenčina: Erózia
slovenščina: Erozija
shqip: Abrazioni
српски / srpski: Ерозија
svenska: Erosion
Kiswahili: Mmomonyoko
Tagalog: Erosyon
Türkçe: Erozyon
українська: Ерозія
Tiếng Việt: Xói mòn
Winaray: Pagtuno
中文: 侵蚀作用
Bân-lâm-gú: Chhim-si̍t