ਕੇਂਜ਼ਾਬੂਰੋ ਓਏ

ਕੇਂਜ਼ਾਬੂਰੋ ਓਏ
大江 健三郎
2012 ਵਿੱਚ ਕੇਂਜ਼ਾਬੂਰੋ ਓਏ
ਜਨਮ (1935-01-31) ਜਨਵਰੀ 31, 1935 (ਉਮਰ 84)
ਯੂਚੀਕੋ, ਈਹੀਮੇ, ਜਾਪਾਨ
ਵੱਡੀਆਂ ਰਚਨਾਵਾਂਇੱਕ ਨਿੱਜੀ ਮਾਮਲਾ, ਖ਼ਾਮੋਸ਼ ਫ਼ਰਿਆਦ
ਕੌਮੀਅਤਜਾਪਾਨੀ
ਕਿੱਤਾਨਾਵਲਕਾਰ, ਕਹਾਣੀਕਾਰ, ਨਿਬੰਧਕਾਰ
ਪ੍ਰਭਾਵਿਤ ਕਰਨ ਵਾਲੇਮਾਰਕ ਟਵੇਨ, ਸੇਲਮਾ ਲਾਗੇਰਲੋਫ਼, ਵਿਲੀਅਮ ਬਲੇਕ, ਯਾਂ-ਪਾਲ ਸਾਰਤਰ, ਹੀਕਾਰੀ ਓਏ, ਲੂ ਸ਼ੁਨ
ਇਨਾਮਸਾਹਿਤ ਲਈ ਨੋਬਲ ਇਨਾਮ
1994

ਕੇਂਜ਼ਾਬੂਰੋ ਓਏ  (ਜਾਪਾਨੀ: 大江 健三郎; ਜਨਮ 31 ਜਨਵਰੀ 1935) ਇੱਕ ਜਾਪਾਨੀ ਲੇਖਕ ਹੈ ਜੋ ਸਮਕਾਲੀ ਜਾਪਾਨੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਉੱਤੇ ਫ਼ਰਾਂਸੀਸੀ ਅਤੇ ਅਮਰੀਕੀ ਸਾਹਿਤ ਦਾ ਬਹੁਤ ਪ੍ਰਭਾਵ ਹੈ। ਇਸ ਦੀਆਂ ਰਚਨਾਵਾਂ ਪਰਮਾਣੂ ਹਥਿਆਰਾਂ, ਪਰਮਾਣੂ ਸ਼ਕਤੀ ਅਤੇ ਅਸਤਿਤਵਵਾਦ ਵਰਗੇ ਸਿਆਸੀ, ਸਮਾਜਕ ਅਤੇ ਦਾਰਸ਼ਨਿਕ ਮਸਲਿਆਂ ਨਾਲ ਸਬੰਧਿਤ ਹਨ। 

ਓਏ ਨੂੰ 1994 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1]

ਜੀਵਨ

ਓਏ ਦਾ ਜਨਮ ਸ਼ੀਕੋਕੂ ਵਿੱਚ ਓਸੇ ਨਾਮ ਦੇ ਪਿੰਡ ਵਿੱਚ ਹੋਇਆ। ਇਹ ਆਪਣੇ ਮਾਪਿਆਂ ਦੇ 7 ਬੱਚਿਆਂ ਵਿੱਚੋਂ ਤੀਜਾ ਮੁੰਡਾ ਸੀ। ਇਸ ਦੀ ਦਾਦੀ ਨੇ ਇਸਨੂੰ ਕਲਾ ਅਤੇ ਮੌਖਿਕ ਪੇਸ਼ਕਾਰੀ ਸਿਖਾਈ। 1994 ਵਿੱਚ ਇਸ ਦੀ ਦਾਦੀ ਦੀ ਮੌਤ ਹੋਈ ਅਤੇ ਉਸੀ ਸਾਲ ਵਿੱਚ ਦੂਜੀ ਸੰਸਾਰ ਜੰਗ ਵਿੱਚ ਇਸ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਸ ਦੀ ਮੂਲ ਅਧਿਆਪਕ ਇਸ ਦੀ ਅਧਿਆਪਕ ਬਣੀ ਜਿਸਨੇ ਇਸਨੂੰ he Adventures of Huckleberry Finn ਅਤੇ ਦ ਵੰਡਰਫੁੱਲ ਅਡਵੈਂਚਰਜ਼ ਆਫ਼ ਨੀਲਜ਼ ਵਰਗੀਆਂ ਕਿਤਾਬਾਂ ਖ਼ਰੀਦ ਕੇ ਦਿੱਤੀਆਂ, ਜਿਹਨਾਂ ਬਾਰੇ ਓਏ ਦਾ ਕਹਿਣਾ ਹੈ ਕਿ ਉਹ ਇਹਨਾਂ ਦਾ ਅਸਰ ਆਪਣੀ ਕਬਰ ਤੱਕ ਲੈਕੇ ਜਾਵੇਗਾ।[2]

ਓਏ ਨੇ ਮਾਤਸੂਯਾਮਾ ਵਿਖੇ ਹਾਈ ਸਕੂਲ ਦੀ ਪੜ੍ਹਾਈ ਸ਼ੁਰੂ ਕੀਤੀ। 18 ਸਾਲ ਦੀ ਉਮਰ ਵਿੱਚ ਇਹ ਪਹਿਲੀ ਵਾਰ ਟੋਕੀਓ ਗਿਆ ਅਤੇ ਉਸਤੋਂ ਅਗਲੇ ਸਾਲ ਇਹ ਟੋਕੀਓ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਕਾਜ਼ੂਓ ਵਾਤਾਨਾਬੇ ਦੀ ਨਿਗਰਾਨੀ ਹੇਠ ਫ਼ਰਾਂਸੀਸੀ ਸਾਹਿਤ ਪੜ੍ਹਨ ਲੱਗਿਆ। 1957 ਵਿੱਚ ਵਿਦਿਆਰਥੀ ਹੋਣ ਦੇ ਸਮੇਂ ਹੀ ਇਸ ਦੀਆਂ ਕਹਾਣੀਆਂ ਛਪਣ ਲੱਗੀਆਂ। 1960 ਵਿੱਚ ਇਸ ਦਾ ਵਿਆਹ ਯੂਕਾਰੀ ਨਾਲ ਹੋਇਆ ਜਿਸਦਾ ਪਿਤਾ ਮਾਨਸਾਕੂ ਇਤਾਮੀ ਅਤੇ ਭੈਣ ਜੂਜ਼ੋ ਇਤਾਮੀ ਦੋਵੇਂ ਹੀ ਫ਼ਿਲਮ ਨਿਰਦੇਸ਼ਕ ਸਨ। ਇਸ ਸਾਲ ਵਿੱਚ ਹੀ ਇਹ ਚੀਨ ਗਿਆ ਜਿੱਥੇ ਇਸ ਦੀ ਮੁਲਾਕਾਤ ਮਾਓ ਤਸੇ-ਤੁੰਗ ਨਾਲ ਹੋਈ। ਇਸ ਤੋਂ ਅਗਲੇ ਸਾਲ ਇਹ ਰੂਸ ਅਤੇ ਯੂਰਪ ਗਿਆ ਅਤੇ ਇਸ ਸਫ਼ਰ ਦੌਰਾਨ ਇਹ ਪੈਰਿਸ ਵਿੱਚ ਸਾਰਤਰ ਨੂੰ ਮਿਲਿਆ।

1961 ਵਿੱਚ ਇੱਕ ਜਾਪਾਨੀ ਸਾਹਿਤਕ ਰਸਾਲੇ ਨੂੰ ਓਏ ਦੇ ਦੋ ਨਾਵਲ ਛਾਪੇ; "ਸਤਾਰਾਂ" ਅਤੇ "ਇੱਕ ਸਿਆਸੀ ਨੌਜਵਾਨ ਦੀ ਮੌਤ"। ਇਹ ਦੋਵੇਂ ਨਾਵਲ 17 ਸਾਲਾ ਯਾਮਾਗੂਚੀ ਓਤੋਇਆ ਤੋਂ ਪ੍ਰਭਾਵਿਤ ਸਨ।

Other Languages
aragonés: Kenzaburō Ōe
العربية: كنزابورو أوي
asturianu: Kenzaburō Ōe
azərbaycanca: Kendzaburo Oe
беларуская: Кэндзабура Оэ
беларуская (тарашкевіца)‎: Кэндзабура Оэ
български: Кендзабуро Ое
brezhoneg: Kenzaburō Ōe
Mìng-dĕ̤ng-ngṳ̄: Ōe Kenzaburō
čeština: Kenzaburó Óe
Ελληνικά: Κενζαμπούρο Όε
Esperanto: Oe Kenzaburo
español: Kenzaburō Ōe
français: Kenzaburō Ōe
Gaeilge: Kenzaburo Ōe
Gàidhlig: Kenzaburo Oe
hrvatski: Kenzaburo Oe
Bahasa Indonesia: Kenzaburō Ōe
italiano: Kenzaburō Ōe
日本語: 大江健三郎
ქართული: კენძაბურო ოე
kurdî: Kenzaburo Oe
Latina: Kenzaburo Oe
Lëtzebuergesch: Kenzaburō Ōe
Lingua Franca Nova: Kenzaburo Oe
lietuvių: Kenzaburo Oe
latviešu: Kendzaburo Oe
Malagasy: Kenzaburō Ōe
македонски: Кензабуро Ое
Mirandés: Kenzaburo Oe
Nederlands: Kenzaburo Oë
norsk nynorsk: Kenzaburō Ōe
occitan: Kenzaburo Oe
português: Kenzaburo Oe
română: Kenzaburō Ōe
sicilianu: Kenzaburō Ōe
srpskohrvatski / српскохрватски: Kenzaburō Ōe
Simple English: Kenzaburō Ōe
slovenčina: Kenzaburó Óe
српски / srpski: Кензабуро Ое
svenska: Kenzaburo Oe
Kiswahili: Kenzaburo Oe
Türkçe: Kenzaburo Oe
татарча/tatarça: Кендзабуро Ое
українська: Ое Кендзабуро
oʻzbekcha/ўзбекча: Kenzaburō Ōe
Tiếng Việt: Ōe Kenzaburo
Yorùbá: Kenzaburō Ōe