ਕਾਰਲ ਸਪਿੱਟਲਰ

ਕਾਰਲ ਫ੍ਰਿਡਰਿਕ ਜੌਰਜ ਸਪਿੱਟਲਰ
ਜਨਮ24 ਅਪ੍ਰੈਲ 1845(1845-04-24)
ਲੇਸਟੇਲ, ਸਵਿਟਜ਼ਰਲੈਂਡ
ਮੌਤ29 ਦਸੰਬਰ 1924(1924-12-29) (ਉਮਰ 79)
ਲੁਸਰਨੇ, ਸਵਿਟਜ਼ਰਲੈਂਡ
ਕੌਮੀਅਤਸਵਿਸ
ਕਿੱਤਾਕਵੀ
ਇਨਾਮਸਾਹਿਤ ਲਈ ਨੋਬਲ ਪੁਰਸਕਾਰ
1919

ਕਾਰਲ ਫ੍ਰਿਡਰਿਕ ਜੌਰਜ ਸਪਿੱਟਲਰ (24 ਅਪ੍ਰੈਲ 1845 – 29 ਦਸੰਬਰ 1924) ਇੱਕ ਸਵਿਸ ਕਵੀ ਸੀ ਜਿਸ ਨੂੰ "ਉਸ ਦੇ ਮਹਾਂਕਾਵਿ, ਓਲੰਪੀਅਨ ਬਸੰਤ ਦਾ ਵਿਸ਼ੇਸ਼ ਮੁੱਲ ਪਾਉਂਦੇ ਹੋਏ" 1919 ਵਿਚ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਕੰਮ ਵਿਚ ਨਿਰਾਸ਼ਾਵਾਦੀ ਅਤੇ ਸੂਰਮਤਾਈ ਦੋਨੋਂ ਤਰ੍ਹਾਂ ਦੀਆਂ ਕਵਿਤਾਵਾਂ ਸ਼ਾਮਲ ਹਨ। 

ਜ਼ਿੰਦਗੀ

ਸਪਿੱਟਲਰ ਦਾ ਜਨਮ ਲੇਸਟੇਲ ਵਿਚ ਹੋਇਆ ਸੀ ਉਸ ਦਾ ਪਿਤਾ ਸਰਕਾਰ ਦਾ ਇਕ ਅਧਿਕਾਰੀ ਸੀ, 1849-56 ਤਕ ਖਜ਼ਾਨਾ ਵਿਭਾਗ ਦਾ ਫੈਡਰਲ ਸਕੱਤਰ ਸੀ। ਸਪਿਟਲਰ ਨੇ ਬਾਜ਼ਲ ਵਿਖੇ ਜਿਮਨੇਜ਼ੀਅਮ ਵਿਚ ਦਾਖਲਾ ਲਿਆ, ਜਿਥੇ ਉਸ ਦੇ ਅਧਿਆਪਕਾਂ ਵਿੱਚ ਧਰਮ-ਸ਼ਾਸਤਰੀ ਵਿਲਹੈਲਮ ਵੈਕਰਨਾਗੈਲ ਅਤੇ ਇਤਿਹਾਸਕਾਰ ਜੈਕਬ ਬਰਕਾਰਡਟ ਸ਼ਾਮਲ ਸਨ। 1863 ਤੋਂ ਉਸ ਨੇ ਜ਼ਿਊਰਿਖ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕੀਤੀ। 1865-1870 ਵਿਚ ਉਸ ਨੇ ਹਡਲਬਰਗ ਅਤੇ ਬਾਜ਼ਲ ਵਿਚ ਉਸੇ ਸੰਸਥਾ ਵਿਚ ਧਰਮ ਸ਼ਾਸਤਰ ਦਾ ਅਧਿਐਨ ਕੀਤਾ, ਹਾਲਾਂਕਿ ਜਦੋਂ ਪਾਦਰੀ ਦੀ ਪਦਵੀ ਦੀ ਉਸ ਨੂੰ ਪੇਸ਼ਕਸ਼ ਕੀਤੀ ਗਈ ਸੀ, ਤਾਂ ਉਸ ਨੂੰ ਲੱਗਾ ਕਿ ਉਸ ਨੂੰ ਇਸ ਨੂੰ ਠੁਕਰਾ ਦੇਣਾ ਚਾਹੀਦਾ ਹੈ। ਉਸਨੇ ਇਕ ਮਹਾਂਕਾਵਿਕ ਕਵੀ ਵਜੋਂ ਆਪਣੇ ਮਿਸ਼ਨ ਨੂੰ ਜਾਣਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਲਈ ਉਸ ਖੇਤਰ ਵਿਚ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਲਈ ਉਸਨੇ ਆਪਣੇ ਆਪ ਨੂੰ ਤਿਆਰ ਕੀਤਾ ਸੀ।[1]

ਬਾਅਦ ਵਿਚ ਉਨ੍ਹਾਂ ਨੇ ਰੂਸ ਵਿਚ 1871 ਅਗਸਤ ਤੋਂ ਟਿਊਟਰ ਵਜੋਂ ਕੰਮ ਕੀਤਾ, ਅਤੇ 1879 ਤਕ ਉੱਥੇ (ਫਿਨਲੈਂਡ ਵਿਚ ਕੁਝ ਕੁਝ ਸਮਾਂ) ਰਿਹਾ। ਬਾਅਦ ਵਿਚ ਉਹ ਬਰਨ ਅਤੇ ਲਾ ਨਿਊਵਿਲੇ ਵਿਚ ਐਲੀਮੈਂਟਰੀ ਅਧਿਆਪਕ ਰਿਹਾ, ਨਾਲ ਹੀ ਡੇ ਕੁੰਸਟਵਾਟ ਦਾ ਪੱਤਰਕਾਰ ਅਤੇ ਨੇਊ ਜ਼ੁਛਾਰ ਜ਼ਈਤੁੰਗ ਦਾ ਸੰਪਾਦਕ ਵੀ ਸੀ। 1883 ਵਿਚ ਸਪਿਟਲਰ ਨੇ ਨੈਵੀਵਿਲੇ ਵਿਚ ਪਹਿਲਾਂ ਦੀ ਆਪਣੀ ਇੱਕ ਵਿਦਿਆਰਥਣ ਮੈਰੀ ਓਪ ਹੌਫ ਨਾਲ ਵਿਆਹ ਕੀਤਾ। 

1881 ਵਿਚ ਸਪਿੱਟਲਰ ਨੇ ਦ੍ਰਿਸ਼ਟਾਂਤਕ ਗਦ ਕਵਿਤਾ ਪ੍ਰੋਮੇਥੀਅਸ ਅਤੇ ਏਪੀਮੇਥੀਅਸ ਪ੍ਰਕਾਸ਼ਿਤ ਕੀਤੀ, ਜੋ ਕਿ ਕਾਰਲ ਫੇਲਿਕਸ ਟੈਂਡੇਮ ਨੇ ਛਾਪੀ ਸੀ, ਅਤੇ ਸਿਰਲੇਖਾਂ ਦੇ ਦੋ ਮਿਥਿਹਾਸਕ ਪਾਤਰਾਂ ਦੁਆਰਾ ਆਦਰਸ਼ਾਂ ਅਤੇ ਪੰਥਾਂ ਦੇ ਵਿਚਕਾਰ ਫ਼ਰਕ ਅਤੇ ਵਿਰੋਧ ਪਰਗਟ ਕਰਦੀ ਹੈ। ਇਹ 1881 ਐਡੀਸ਼ਨ ਨੂੰ ਕਾਰਲ ਗੁਸਤੱਵ ਜੰਗ ਦੁਆਰਾ ਆਪਣੀ ਪੁਸਤਕ ਸਾਈਕਲੋਜੀਕਲ ਟਾਈਪਸ (1921 ਵਿੱਚ ਪ੍ਰਕਾਸ਼ਿਤ) ਵਿੱਚ ਇਸਦੀ ਵਿਸਥਾਰ ਨਾਲ ਮਨੋਵਿਗਿਆਨਕ ਵਿਆਖਿਆ ਕੀਤੀ ਸੀ। ਆਪਣੇ ਬਾਅਦ ਦੇ ਜੀਵਨ ਵਿਚ, ਸਪਿੱਟਲਰ ਨੇ ਪ੍ਰੋਮੇਥੀਅਸ ਅਤੇ ਏਪੀਮੇਥੀਅਸ ਨੂੰ ਸੋਧਿਆ ਅਤੇ ਇਸ ਨੂੰ ਆਪਣੇ ਅਸਲੀ ਨਾਂ ਦੇ ਥੱਲੇ  ਪ੍ਰਕਾਸ਼ਿਤ ਕੀਤਾ, ਇਸਦਾ ਨਵਾਂ ਸਿਰਲੇਖ ਪ੍ਰੋਮੇਥੀਉਸ ਡੇ ਡਲਡਰ (ਪ੍ਰੋਮੇਥੁਸਸ ਦੁਖੀ, 1924) ਸੀ।

1882 ਵਿਚ ਉਸ ਨੇ ਆਪਣੀ ਐਕਸਟਰਾਮੁੰਨਡਾਨਾ, ਕਵਿਤਾਵਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕੀਤਾ। ਉਸਨੇ 1885 ਵਿੱਚ ਪੜ੍ਹਾਈ ਛੱਡ ਦਿੱਤੀ ਅਤੇ ਬਾਜ਼ਲ ਵਿੱਚ ਆਪਣੇ ਆਪ ਨੂੰ ਪੱਤਰਕਾਰੀ ਦੇ ਕੈਰੀਅਰ ਵਿੱਚ ਅਰਪਿਤ ਕਰ ਦਿੱਤਾ। ਹੁਣ ਉਨ੍ਹਾਂ ਦੀਆਂ ਰਚਨਾਵਾਂ ਤੇਜ਼ ਰਫਤਾਰੀ ਨਾਲ ਆਉਣੀਆਂ ਸ਼ੁਰੂ ਹੋਈਆਂ। 1891 ਵਿਚ, ਫ੍ਰੀਡਲੀ, ਡੇ ਕਲਡਰਈ (Friedli, der Kalderi), ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਸੀ, ਜਿਸ ਵਿਚ ਸਪਿਟਲਰ ਨੇ, ਜਿਵੇਂ ਕਿ ਉਹ ਖ਼ੁਦ ਕਹਿੰਦਾ ਹੈ, ਰੂਸੀ ਯਥਾਰਥਵਾਦ ਦੀ ਪਿਰਤ ਨੂੰ ਆਪਣਾਇਆ। ਲਿਟਰਾਰਿਸੀ ਗੋਲੇਚਿਨਿਸਸ (Literarische Gleichnisse) 1892 ਵਿਚ ਛਪੀ, ਅਤੇ 1896 ਵਿਚ ਬਾਲਦੇਨ ਪਾਠਕਾਂ ਦੇ ਹਥਾਂ ਵਿੱਚ ਆਇਆ।

I1900-1905 ਵਿਚ ਸਪਿਟਲਰ ਨੇ ਸ਼ਕਤੀਸ਼ਾਲੀ ਰੂਪਕ-ਸੰਕੇਤ-ਮਹਾਂਕਾਵਿਕ ਕਵਿਤਾ, , ਓਲਿੰਪਿਸ਼ਰ ਫਰੂਲਿੰਗ (ਓਲੰਪਿਕ ਬਸੰਤ) ਇਆਂਬਿਕ ਹੈਕਸਾਮੀਟਰ ਵਿੱਚ ਲਿਖੀ। ਇਸ ਰਚਨਾ ਵਿੱਚ, ਕਾਲਪਨਿਕ, ਕੁਦਰਤਮੂਲਕ, ਧਾਰਮਿਕ ਅਤੇ ਮਿਥਿਹਾਸਿਕ ਥੀਮਾਂ ਨੂੰ ਮਿਲਾ ਕੇ, ਬ੍ਰਹਿਮੰਡ ਵੱਲ ਮਨੁੱਖੀ ਸਰੋਕਾਰ ਨੂੰ ਉਜਾਗਰ ਕਰਦੀ ਹੈ। ਉਸ ਦੇ ਗੱਦ ਰਚਨਾਵਾਂ ਵਿਚ ਸ਼ਾਮਲ ਹਨ: Die Mädchenfeinde  (ਦੋ ਨਿੱਕੇ ਨਾਰੀਦੋਖੀ, 1907), ਆਪਣੀ ਸਵੈ-ਜੀਵਨੀਮੂਲਕ ਬਚਪਨ ਦੇ ਅਨੁਭਵਾਂ ਬਾਰੇ, ਨਾਟਕੀ Conrad der Leutnant (1898), ਜਿਸ ਵਿਚ ਉਹ ਪਹਿਲਾਂ ਵਾਲੀ ਪ੍ਰਕਿਰਤੀਵਾਦ-ਵਿਰੋਧੀ ਪ੍ਰਵਿਰਤੀ ਦੇ ਪ੍ਰਭਾਵ ਦਿਖਾਉਂਦਾ ਹੈ, ਅਤੇ ਆਤਮਕਥਾਤਮਿਕ ਨਾਵਲ Imago (ਇਮਾਗੋ, 1906) ਜਿਸ ਵਿੱਚ ਰਚਨਾਤਮਕ ਮਨ ਅਤੇ ਅੰਦਰੂਨੀ ਏਕਤਾ ਦੇ ਨਾਲ ਮੱਧ-ਵਰਗ ਦੀਆਂ ਪਾਬੰਦੀਆਂ ਵਿਚਕਾਰ ਟਕਰਾਓ ਵਿੱਚ ਅਚੇਤਨ ਦੀ ਭੂਮਿਕਾ ਦੀ ਅੰਦਰੂਨੀ ਸੰਵਾਦ ਨਾਲ ਘੋਖ ਕਰਦਾ ਹੈ। 

ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਉਸਨੇ ਸਵਿੱਸ ਜਰਮਨ ਬੋਲਣ ਵਾਲੇ ਬਹੁਗਿਣਤੀ ਦੇ ਜਰਮਨ-ਪੱਖੀ ਰਵੱਈਏ ਦਾ ਵਿਰੋਧ ਕੀਤਾ, ਆਪਣੇ ਲੇਖ "Unser Schweizer Standpunkt" ਵਿੱਚ ਇਸ ਪੋਜੀਸ਼ਨ ਨੂੰ ਅੱਗੇ ਰੱਖਿਆ। 1919 ਵਿਚ ਉਸ ਨੇ ਨੋਬਲ ਪੁਰਸਕਾਰ ਜਿੱਤਿਆ। ਸਪਿੱਟਰਲ ਦਾ 1924 ਵਿਚ ਲੁਸਰਨੇ ਵਿਖੇ ਦਿਹਾਂਤ ਹੋਇਆ। 

ਕਾਰਲ ਸਪਿੱਟਲਰ ਦੀ ਜਾਗੀਰ ਨੂੰ ਬਰਨ ਵਿੱਚ ਸਵਿਸ ਲਿਟਰੇਰੀ ਆਰਕਾਈਵਜ਼ ਵਿੱਚ , ਜ਼ੂਰੀਕ ਕੇਂਦਰੀ ਲਾਇਬ੍ਰੇਰੀ ਵਿੱਚ ਅਤੇ ਲੇਸਟੇਲ ਵਿੱਚ ਡਿਚਟਰ- ਅੰਡ ਸਟੈਡਮਿਊਸਿਅਮ ਵਿੱਚ ਸੰਭਾਲਿਆ ਗਿਆ ਹੈ। 

Other Languages
aragonés: Carl Spitteler
العربية: كارل شبيتلر
azərbaycanca: Karl Şpitteler
беларуская: Карл Шпітэлер
беларуская (тарашкевіца)‎: Карл Шпітэлер
български: Карл Спителер
čeština: Carl Spitteler
Ελληνικά: Καρλ Σπίτελερ
Esperanto: Carl Spitteler
español: Carl Spitteler
français: Carl Spitteler
hrvatski: Carl Spitteler
Bahasa Indonesia: Carl Spitteler
italiano: Carl Spitteler
lietuvių: Carl Spitteler
македонски: Карл Шпителер
Plattdüütsch: Carl Spitteler
Nederlands: Carl Spitteler
norsk nynorsk: Carl Spitteler
português: Carl Spitteler
română: Carl Spitteler
slovenčina: Carl Spitteler
српски / srpski: Карл Шпителер
Kiswahili: Carl Spitteler
Türkçe: Carl Spitteler
українська: Карл Шпіттелер
oʻzbekcha/ўзбекча: Carl Spitteler
Tiếng Việt: Carl Spitteler
Yorùbá: Carl Spitteler
Bân-lâm-gú: Carl Spitteler