ਅ ਸੌਂਗ ਆਫ਼ ਆਈਸ ਐਂਡ ਫ਼ਾਇਰ

ਅ ਸੌਂਗ ਆਫ਼ ਆਈਸ ਐਂਡ ਫ਼ਾਇਰ
A Song of Ice and Fire
ਲੜੀ ਵਿੱਚ ਸ਼ਾਮਲ ਜਿਲਦਾਂ:
  • ਅ ਗੇਮ ਆਫ਼ ਥਰੋਨਜ (1996)
  • ਅ ਕਲੈਸ ਆਫ਼ ਕਿੰਗਜ (1998)
  • ਅ ਸਟੋਰਮ ਆਫ਼ ਸੋਰਡਜ (2000)
  • ਅ ਫੀਸਟ ਫਾਰ ਕਰੋਜ (2005)
  • ਅ ਡਾਂਸ ਵਿਦ ਡਰੈਗਨਜ (2011)
  • ਦ ਵਿੰਡਜ਼ ਆਫ ਵਿੰਟਰ (ਆ ਰਿਹਾ)
  • ਅ ਡ੍ਰੀਮ ਆਫ਼ ਸਪਰਿੰਗ (ਆ ਰਿਹਾ)  
ਲੇਖਕਜਾਰਜ ਆਰ ਆਰ ਮਾਰਟਿਨ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਵਿਧਾਹਾਈ ਫੈਂਟਾਸੀ[1]
ਪ੍ਰਕਾਸ਼ਕ
  • Bantam Books (ਅਮਰੀਕਾ, ਕੈਨੇਡਾ)
  • Voyager Books (UK, Australia)
ਪ੍ਰਕਾਸ਼ਨ ਮਾਧਿਅਮPrint (hardback & paperback)
audiobook

ਅ ਸੌਂਗ ਆਫ਼ ਆਈਸ ਐਂਡ ਫ਼ਾਇਰ  ਅਮਰੀਕੀ ਨਾਵਲਕਾਰ ਅਤੇ ਪਟਕਥਾ ਲੇਖਕ ਜਾਰਜ ਆਰ ਆਰ ਮਾਰਟਿਨ ਦੇ ਐਪਿਕ ਫੈਂਟਾਸੀ ਨਾਵਲਾਂ ਦੀ ਇੱਕ ਲੜੀ ਹੈ। ਉਸਨੇ ਲੜੀ ਦਾ ਪਹਿਲਾ ਭਾਗ, ਅ ਗੇਮ ਆਫ਼ ਥਰੋਨਜ 1991 ਵਿੱਚ ਸ਼ੁਰੂ ਕੀਤਾ ਸੀ, ਅਤੇ ਇਹ 1996 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਮਾਰਟਿਨ, ਜਿਸ ਨੇ ਸ਼ੁਰੂ ਵਿੱਚ ਲੜੀ ਨੂੰ ਤ੍ਰੈਲੜੀ ਦੇ ਰੂਪ ਵਿੱਚ ਚਿਤਵਿਆ ਸੀ, ਨੇ ਇੱਕ ਯੋਜਨਾ ਵਿੱਚ ਸ਼ਾਮਲ ਸੱਤ ਜਿਲਦਾਂ ਵਿੱਚੋਂ ਪੰਜ ਪ੍ਰਕਾਸ਼ਿਤ ਕੀਤੇ ਹਨ। 2011 ਵਿੱਚ ਪ੍ਰਕਾਸ਼ਿਤ ਸੀਰੀਜ਼ ਦੀ ਪੰਜਵੀਂ ਅਤੇ ਸਭ ਤੋਂ ਤਾਜ਼ਾ ਜਿਲਦ, ਅ ਡਾਂਸ ਵਿਦ ਡਰੈਗਨਜ ਨੂੰ ਲਿਖਣ ਲਈ ਮਾਰਟਿਨ ਨੂੰ ਛੇ ਸਾਲ ਲੱਗ ਗਏ। ਉਹ ਅਜੇ ਵੀ ਛੇਵਾਂ ਨਾਵਲ, ਦ ਵਿੰਡਜ਼ ਆਫ ਵਿੰਟਰ ਲਿਖ ਰਿਹਾ ਹੈ।

ਅ ਸੌਂਗ ਆਫ਼ ਆਈਸ ਐਂਡ ਫ਼ਾਇਰ ਗਲਪੀ ਮਹਾਂਦੀਪਾਂ ਵੈਸਟੋਰਸ ਅਤੇ ਐੱਸੋਸ ਤੇ ਵਾਪਰਦਾ ਹੈ। ਕਹਾਣੀ ਦੇ ਹਰੇਕ ਅਧਿਆਇ ਦਾ ਨੁਕਤਾ ਨਿਗਾਹ, ਪਾਤਰਾਂ ਦਾ ਇਕ ਸੀਮਤ ਦ੍ਰਿਸ਼ਟੀਕੋਣ ਹੈ। ਪਹਿਲੇ ਨਾਵਲ ਵਿਚ ਨੌਂ ਪਾਤਰ ਹਨ ਜੋ ਹਰ ਅਗਲੇ ਨਾਵਲ ਵਿੱਚ ਵਧਦੇ ਜਾਂਦੇ ਹਨ ਅਤੇ ਪੰਜਵੇਂ ਨਾਵਲ ਤੱਕ ਇਹ ਗਿਣਤੀ ਵੱਧ ਕੇ 31 ਪਾਤਰਾਂ ਤੱਕ ਚਲੀ ਜਾਂਦੀ ਹੈ। ਤਿੰਨ ਮੁੱਖ ਕਹਾਣੀਆਂ ਵੱਖ-ਵੱਖ ਅਲਚੀਆਂ ਪਲਚੀਆਂ ਹਨ: ਵੈਸਟਰੋਸ ਦੇ ਨਿਯੰਤਰਣ ਲਈ ਕਈ ਪਰਿਵਾਰਾਂ ਵਿਚ ਵੰਸ਼ਵਾਦ ਦੀ ਲੜਾਈ, ਵੈਸਟੋਰਸ ਦੇ ਸਿਰੇ ਦੇ ਉੱਤਰੀ ਪਾਸਿਆਂ ਵਿਚ ਅਲੌਕਿਕ ਹੋਰਨਾਂ ਦਾ ਵਧ ਰਿਹਾ ਖਤਰਾ, ਅਤੇ ਅਤੇ ਗੱਦੀ ਤੋਂ ਹਟਾਏ ਰਾਜੇ ਦੀ ਜਲਾਵਤਨ ਬੇਟੀ ਦੀ ਆਇਰਨ ਸਿੰਘਾਸਣ ਤੇ ਬੈਠਣ ਲਈ ਡੈਨਰੀ ਟਾਰਗਰੀਨ ਦੀ ਲਾਲਸਾ। 

ਮਾਰਟਿਨ ਦੀਆਂ ਪ੍ਰੇਰਨਾਵਾਂ ਵਿਚ ਵਾਰਜ ਆਫ਼ ਦ ਰੋਜਜ਼ ਅਤੇ ਮੌਰਿਸ ਡਰੂਓਨ[2][3]ਦੇ ਫਰਾਂਸੀਸੀ ਇਤਿਹਾਸਕ ਨਾਵਲ ਦ ਅਕਸਰਡ ਕਿੰਗਜ਼ ਸ਼ਾਮਲ ਸਨ।  ਅ ਸੌਂਗ ਆਫ਼ ਆਈਸ ਐਂਡ ਫ਼ਾਇਰ  ਦੀ ਇਸ ਦੇ ਵੱਖ-ਵੱਖ ਔਰਤਾਂ ਦੇ ਅਤੇ ਧਰਮ ਦੇ ਵਰਣਨ ਲਈ ਨਾਲ ਨਾਲ ਇਸ ਦੇ ਯਥਾਰਥਵਾਦ ਲਈ ਪ੍ਰਸ਼ੰਸਾ ਕੀਤੀ ਗਈ ਹੈ।  ਪਾਠਕ ਦਾ ਵਾਹ ਅੱਡ ਅੱਡ ਅਤੇ ਅੰਤਰਮੁਖੀ ਦ੍ਰਿਸ਼ਟੀਕੋਣਾਂ ਦੇ ਰਲਗੱਡ ਨਾਲ ਵਾਹ ਪੈਂਦਾ ਹੈ ਅਤੇ ਪਾਤਰਾਂ ਦੇ ਦ੍ਰਿਸ਼ਟੀਕੋਣ ਦੀ ਸਫ਼ਲਤਾ ਜਾਂ ਜਿਊਣਦਾਰੀ ਕਦੇ ਵੀ ਯਕੀਨੀ ਨਹੀਂ ਬਣਾਈ ਗਈ। ਅ ਸੌਂਗ ਆਫ ਆਈਸ ਐਂਡ ਫਾਇਰ ਦੇ ਅਕਸਰ ਨੈਤਿਕ ਤੌਰ ਤੇ ਅਸਪਸ਼ਟ ਸੰਸਾਰ ਦੇ ਅੰਦਰ, ਵਫ਼ਾਦਾਰੀ, ਮਾਣ, ਮਨੁੱਖੀ ਲਿੰਗਕਤਾ, ਪਵਿੱਤਰਤਾ, ਅਤੇ ਹਿੰਸਾ ਦੀ ਨੈਤਿਕਤਾ ਦੇ ਸੰਬੰਧ ਵਿੱਚ ਸਵਾਲ ਅਕਸਰ ਉੱਠਦੇ ਹਨ।  

ਅਪ੍ਰੈਲ 2015 ਤੱਕ, ਇਨ੍ਹਾਂ ਕਿਤਾਬਾਂ ਦੀਆਂ ਦੁਨੀਆ ਭਰ ਵਿੱਚ 60 ਲੱਖ ਤੋਂ ਵੱਧ ਕਾਪੀਆਂ ਵਿਕੀਆਂ ਹਨ।[4] ਅਤੇ, ਜਨਵਰੀ 2017 ਤੱਕ, 47 ਭਾਸ਼ਾਵਾਂ ਵਿੱਚ ਇਨ੍ਹਾਂ ਦਾ ਅਨੁਵਾਦ ਕੀਤਾ ਜਾ ਚੁੱਕਾ ਸੀ।[5][6] ਚੌਥੀ ਅਤੇ ਪੰਜਵੀਂ ਜਿਲਦਾਂ ਰਿਲੀਜ਼ ਹੋਣ ਤੇ ਨਿਊਯਾਰਕ ਟਾਈਮਜ਼ ਸਭ ਤੋਂ ਵੱਧ ਵਿਕਣ ਵਾਲੀਆਂ ਪੁਸ੍ਤਕਂ ਦੀ ਸੂਚੀ ਦੇ ਸਿਖਰ ਉੱਤੇ ਪਹੁੰਚੀਆਂ।[7] ਇਸ ਤੋਂ ਪ੍ਰੇਰਿਤ ਨਵੀਆਂ ਰਚਨਾਵਾਂ ਵਿੱਚ, ਇੱਕ ਟੀਵੀ ਲੜੀ, ਇੱਕ ਕਾਮਿਕ ਕਿਤਾਬ ਅਨੁਕੂਲਤਾ ਅਤੇ ਕਈ ਕਾਰਡ, ਬੋਰਡ ਅਤੇ ਵਿਡੀਓ ਗੇਮਾਂ ਸ਼ਾਮਲ ਹਨ।

ਪਲਾਟ

ਅ ਸੌਂਗ ਆਫ਼ ਆਈਸ ਐਂਡ ਫ਼ਾਇਰ ਆਈਸ ਐਂਡ ਫਾਇਰ ਦਾ ਇੱਕ ਗੀਤ ਇੱਕ ਅਜਿਹੇ ਗਲਪੀ ਸੰਸਾਰ ਵਿੱਚ ਵਾਪਰਦਾ ਹੈ ਜਿਸ ਵਿੱਚ ਰੁੱਤਾਂ ਕਈ ਸਾਲਾਂ ਤੱਕ ਰਹਿੰਦੀਆਂ ਹਨ ਅਤੇ ਅਚਾਨਕ ਖਤਮ ਹੋ ਜਾਂਦੀਆਂ ਹਨ। ਪਹਿਲਾ ਨਾਵਲ (ਬੈਕਸਟੋਰੀ ਵੇਖੋ) ਦੀਆਂ ਘਟਨਾਵਾਂ ਤੋਂ ਤਕਰੀਬਨ ਤਿੰਨ ਸਦੀਆਂ ਪਹਿਲਾਂ, ਵੇਸਟੋਰੋਸ ਦੀਆਂ ਸੱਤ ਸਲਤਨਤਾਂ ਐਗੋਨ ਪਹਿਲੇ ਅਤੇ ਉਸਦੀਆਂ ਭੈਣਾਂ ਵਿਸੇਨੀਆ ਅਤੇ ਰਹਾਏਨਜ਼ ਦੁਆਰਾ ਤਾਰਾਗਾਰੇਨ ਰਾਜਵੰਸ਼ ਦੇ ਅਧੀਨ ਇਕਜੁਟ ਕੀਤਾ ਗਿਆ ਸੀ, ਜਿਸਦੇ ਨਾਲ ਏਗੋਨ ਤਾਰਗਰੇਨ (ਦੱਖਣੀ ਡੋਰਨ ਨੂੰ ਛੱਡ ਕੇ) ਪੂਰੇ ਮਹਾਂਦੀਪ ਵੈਸਟੋਰੋਸ ਦਾ ਪਹਿਲਾ ਰਾਜਾ ਬਣਿਆ ਸੀ। ਅ ਗੇਮ ਆਫ਼ ਥਰੋਨਜ ਦੀ ਸ਼ੁਰੂਆਤ ਵਿੱਚ,ਲਾਰਡ ਰੌਬਰਟ ਬੈਰੈਥਨ ਦੀ ਅਗਵਾਈ ਵਿਚ ਹੋਏ ਵਿਦਰੋਹ ਨੇ ਆਖਰੀ ਤਾਰਗਾਰੇਨ ਰਾਜੇ ਅਰੀਸ ਦੂਜਾ "ਦ ਮੈਡ ਕਿੰਗ" ਨੂੰ ਗੱਦੀ ਤੋਂ ਲਾ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ ਅਤੇ ਰਾਬਰਟ ਨੂੰ ਸੱਤ ਰਾਜਾਂ ਦਾ ਰਾਜਾ ਘੋਸ਼ਣਾ ਕਰ ਦਿੱਤਾ, ਜਿਸਦੇ ਨਾਲ ਇੱਕ ਨੌਂ ਸਾਲ ਲੰਬੀ ਗਰਮੀ ਦੀ ਰੁੱਤ ਦਾ ਅੰਤ ਹੋ ਗਿਆ।

Other Languages
беларуская: Песня Лёду і Агню
беларуская (тарашкевіца)‎: Сьпеў лёду і агню
français: Le Trône de fer
Bahasa Indonesia: A Song of Ice and Fire
日本語: 氷と炎の歌
Кыргызча: Муз жана от ыры
srpskohrvatski / српскохрватски: A Song of Ice and Fire
Simple English: A Song of Ice and Fire
slovenščina: Pesem ledu in ognja
српски / srpski: Песма леда и ватре
Tiếng Việt: A Song of Ice and Fire
Bân-lâm-gú: A Song of Ice and Fire