ਅਮਿਸ਼ਨ ਸਪੈਕਟ੍ਰਮ

ਮੈਟਲ ਹਾਲੀਡ ਲੈਂਪ ਦੀ ਐਮਸ਼ਨ ਸਪੈਕਟ੍ਰਮ

ਇੱਕ ਰਸਾਇਣਕ ਤੱਤ ਜਾਂ ਰਸਾਇਣਕ ਮਿਸ਼ਰਣ ਦਾ ਅਮਿਸ਼ਨ ਸਪੈਕਟ੍ਰਮ ਇਕ ਐਟਮ ਜਾਂ ਅਣੂ ਦੇ ਕਾਰਨ ਨਿਕਲਣ ਵਾਲੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਬਾਰੰਬਾਰਤਾਵਾਂ ਦਾ ਸਪੈਕਟ੍ਰਮ ਹੈ। ਇਹ ਸਪੈਕਟ੍ਰਮ ਉਦੋਂ ਮਿਲਦਾ ਹੈ ਜਦੋਂ ਕੋਈ ਕੋਈ ਐਟਮ ਜਾਂ ਅਣੂ ਉੱਚ ਊਰਜਾ ਸਟੇਟ ਤੋਂ ਇੱਕ ਘੱਟ ਊਰਜਾ ਸਟੇਟ ਤੱਕ ਤਬਦੀਲੀ ਕਰਦਾ ਹੈ। ਪ੍ਰਸਾਰਿਤ ਫੋਟੋਨ ਦੀ ਫੋਟੋਨ ਊਰਜਾ ਦੋ ਸਟੇਟਾਂ ਵਿਚਕਾਰ ਊਰਜਾ ਫਰਕ ਦੇ ਸਮਾਨ ਹੈ। ਹਰ ਇਕ ਪ੍ਰਮਾਣੂ ਲਈ ਬਹੁਤ ਸਾਰੇ ਸੰਭਵ ਇਲੈਕਟ੍ਰੋਨ ਪਰਿਵਰਤਨ ਹੁੰਦੇ ਹਨ, ਅਤੇ ਹਰੇਕ ਤਬਦੀਲੀ ਦਾ ਇੱਕ ਖਾਸ ਊਰਜਾ ਫਰਕ ਹੁੰਦਾ ਹੈ। ਵੱਖ-ਵੱਖ ਪਰਿਵਰਤਨਾਂ ਦਾ ਇਹ ਸੰਗ੍ਰਹਿ, ਵੱਖ-ਵੱਖ ਰੇਡੀਏਟਡ ਤਰੰਗਾਂ ਛੱਡਦਾ ਹੈ, ਅਤੇ ਇਕ ਐਮਿਸ਼ਨ ਸਪੈਕਟ੍ਰਮ ਬਣਾਉਂਦਾ ਹੈ। ਹਰ ਇਕ ਤੱਤ ਦਾ ਅਮਿਸ਼ਨ ਸਪੈਕਟ੍ਰਮ ਵਿਲੱਖਣ ਹੁੰਦਾ ਹੈ। ਇਸ ਲਈ, ਅਣਪਛਾਤੇ ਮਿਸ਼ਰਣ ਦੇ ਮਾਮਲੇ ਵਿਚ ਤੱਤ ਦੀ ਪਛਾਣ ਕਰਨ ਲਈ ਸਪੈਕਟਰੋਸਕੋਪੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ, ਅਣੂਆਂ ਦੀ ਐਮਸ਼ਿਨ ਸਪੈਕਟਰਾ ਨੂੰ ਪਦਾਰਥਾਂ ਦੇ ਰਸਾਇਣਕ ਵਿਸ਼ਲੇਸ਼ਣ ਵਿੱਚ ਵਰਤਿਆ ਜਾ ਸਕਦਾ ਹੈ।

ਮੂਲ

ਜਦੋਂ ਐਟਮ ਵਿਚਲੇ ਇਲੈਕਟ੍ਰੋਨ ਉਤਸ਼ਾਹਿਤ ਹੁੰਦੇ ਹਨ, ਉਦਾਹਰਨ ਲਈ ਗਰਮ ਹੋਣ ਕਰਕੇ, ਵਾਧੂ ਊਰਜਾ ਇਲੈਕਟ੍ਰੋਨ ਨੂੰ ਉੱਚ ਊਰਜਾ ਦੇ ਔਰਬਿਟਲ ਵਿੱਚ ਧੱਕਦੀ ਹੈ। ਜਦੋਂ ਇਲੈਕਟ੍ਰੌਨ ਘੱਟ ਊਰਜਾ ਸਟੇਟ 'ਤੇ ਵਾਪਸ ਡਿੱਗਦਾ ਹੈ ਅਤੇ ਉਤਸ਼ਾਹਿਤ ਸਟੇਟ ਨੂੰ ਛੱਡ ਦਿੰਦਾ ਹੈ, ਤਾਂ ਊਰਜਾ ਨੂੰ ਇੱਕ ਫੋਟੋਨ ਦੇ ਰੂਪ ਵਿੱਚ ਮੁੜ ਛੱਡਿਆ ਜਾਂਦਾ ਹੈ। ਫ਼ੋਟੋਨ ਦੀ ਛੱਲ-ਲੰਬਾਈ (ਵੇਵ (ਜਾਂ ਬਰਾਬਰਤਾ, ​​ਆਵਿਰਤੀ) ਦੋ ਸਟੇਟਾਂ ਵਿਚਕਾਰ ਊਰਜਾ ਦੇ ਅੰਤਰ ਦੁਆਰਾ ਨਿਰਧਾਰਤ ਕੀਤਾ ਗਿਆ ਹੈ। ਇਹ ਬਾਹਰ ਨਿਕਾਲਿਆ ਫੋਟਾਨ ਤੱਤ ਦਾ ਸਪੈਕਟ੍ਰਮ ਬਣਾਉਂਦਾ ਹੈ।

ਇਹ ਤੱਥ ਕਿ ਇਕ ਤੱਤ ਦੇ ਪ੍ਰਮਾਣੂ ਐਮੀਸ਼ਨ ਸਪੈਕਟ੍ਰਮ ਵਿੱਚ ਕੁਝ ਰੰਗ ਹੀ ਦਿਖਾਈ ਦਿੱਤੇ ਜਾਣ ਦਾ ਮਤਲਬ ਹੈ ਕਿ ਸਿਰਫ ਕੁੱਝ ਆਵਿਰਤੀਆਂ ਦਾ ਚਾਨਣ ਹੀ ਛੱਡਿਆ ਜਾਂਦਾ ਹੈ। ਇਹ ਹਰ ਆਵਿਰਤੀ ਇਸ ਫਾਰਮੂਲੇ ਦੁਆਰਾ ਊਰਜਾ ਨਾਲ ਸਬੰਧਿਤ ਹਨ:

,

ਜਿਥੇ, ਫੋਟੋਨ ਦੀ ਊਰਜਾ ਹੈ, ਆਵਿਰਤੀ ਹੈ, ਅਤੇ ਪਲੈਂਕ ਦਾ ਕਾਂਸਟੈਂਟ ਹੈ।

ਇੱਕ ਆਵਿਰਤੀ ਦਾ ਚਾਨਣ ਜੋ ਕਿ ਇੱਕ ਐਟਮ ਪੈਦਾ ਕਰ ਸਕਦਾ ਹੈ, ਉਸ ਦੇ ਸਟੇਟਾਂ ਉੱਤੇ ਨਿਰਭਰ ਕਰਦਾ ਹੈ ਜਿਸ ਵਿੱਚ ਇਲੈਕਟ੍ਰੋਨ ਅੰਦਰ ਆ ਸਕਦੇ ਹਨ। ਜਦੋਂ ਇਲੈਕਟ੍ਰੋਨ ਉਤਸ਼ਾਹਿਤ ਹੁੰਦਾ ਹੈ, ਤਾਂ ਇੱਕ ਉੱਚ ਊਰਜਾ ਪੱਧਰ ਜਾਂ ਆਰਬੀਟਲ ਵਿੱਚ ਜਾਂਦਾ ਹੈ, ਜਦੋਂ ਇਲੈਕਟ੍ਰੌਨ ਵਾਪਸ ਜਮੀਨੀ ਪੱਧਰ ਤੇ ਡਿੱਗਦਾ ਹੈ ਤਾਂ ਰੌਸ਼ਨੀ ਛੱਡਦਾ ਹੈ।

ਹਾਈਡਰੋਜਨ ਦਾ ਐਮੀਸ਼ਨ ਸਪੈਕਟ੍ਰਮ

ਉਪਰੋਕਤ ਤਸਵੀਰ ਵਿੱਚ ਹਾਈਡਰੋਜਨ ਦਾ ਐਮੀਸ਼ਨ ਸਪੈਕਟ੍ਰਮ ਦਿਖਾਈ ਦੇ ਰਿਹਾ ਹੈ। ਜੇਕਰ ਹਾਈਡਰੋਜਨ ਦਾ ਕੇਵਲ ਇਕ ਐਟਮ ਮੌਜੂਦ ਹੁੰਦਾ, ਤਾਂ ਸਿਰਫ਼ ਇੱਕ ਤਰੰਗ-ਲੰਬਾਈ ਨੂੰ ਦੇਖਿਆ ਜਾ ਸਕਦਾ ਸੀ। ਪਰ ਸੰਭਵ ਤੌਰ 'ਤੇ ਕਈ ਤਰੰਗ-ਲੰਬਾਈਆਂ ਨਜ਼ਰ ਆਉਂਦੀਆਂ ਹਨ ਕਿਉਂਕੀ ਇੱਕ ਨਮੂਨੇ ਵਿੱਚ ਬਹੁਤ ਸਾਰੇ ਹਾਈਡ੍ਰੋਜਨ ਪਰਮਾਣੂ ਹੁੰਦੇ ਹਨ ਜੋ ਵੱਖ ਵੱਖ ਸ਼ੁਰੂਆਤੀ ਊਰਜਾ ਦੀਆਂ ਸਟੇਟਾਂ ਵਿੱਚ ਹੁੰਦੇ ਹਨ ਅਤੇ ਵੱਖ-ਵੱਖ ਆਖਰੀ ਊਰਜਾ ਸਟੇਟਾਂ ਤੱਕ ਪਹੁੰਚਦੇ ਹਨ। ਇਸ ਲਈ ਇੱਕ ਨਮੂਨੇ ਦੇ ਅਮਿਸ਼ਨ ਸਪੈਕਟ੍ਰਮ ਵਿੱਚ ਕਈ ਤਰੰਗ-ਲੰਬਾਈਆਂ ਨਜ਼ਰ ਆਉਂਦੀਆਂ ਹਨ।

ਲੋਹੇ ਦਾ ਐਮਿਸ਼ਨ ਸਪੈਕਟ੍ਰਮ
Other Languages
aragonés: Espectro atomico
العربية: طيف الانبعاث
беларуская: Эмісійны спектр
Ελληνικά: Εκπομπή
Esperanto: Energia spektro
فارسی: طیف گسیلی
Kreyòl ayisyen: Espèk emisyon
Bahasa Indonesia: Spektrum pancar
ಕನ್ನಡ: ಅಣುರೋಹಿತ
Bahasa Melayu: Spektrum pancaran
Nederlands: Emissielijn
norsk nynorsk: Emisjonsspekter
srpskohrvatski / српскохрватски: Emisioni spektar
Simple English: Emission spectrum
српски / srpski: Emisioni spektar
українська: Емісійний спектр
oʻzbekcha/ўзбекча: Atom spektrlari
Tiếng Việt: Quang phổ phát xạ
中文: 發射光譜